ਸਮਰਾਲਾ
ਸੈਂਟਰ ਪੱਧਰੀ ਚੱਲ ਰਹੀਆਂ ਪ੍ਰਾਇਮਰੀ ਖੇਡਾਂ ਵਿੱਚੋਂ ਮੰਡਿਆਲਾ ਕਲਾਂ ਸੈਂਟਰ ’ਚੋਂ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੰਜੀ ਸਾਹਿਬ ਕੋਟਾਂ ਦੇ ਵਿਦਿਆਰਥੀਆਂ ਨੇ ਵੱਖ ਵੱਖ ਖੇਡਾਂ ਵਿੱਚ ਭਾਗ ਲਿਆ। ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਗੁਰਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਕਰਮਵੀਰ ਸਿੰਘ ਵਾਸੀ ਮਾਜਰੀ ਨੇ 600 ਮੀਟਰ ਦੌੜ ’ਚੋਂ ਚਾਂਦੀ ਦਾ ਤਗ਼ਮਾ ਜਿੱਤਿਆ। ਇਸੇ ਤਰ੍ਹਾਂ ਪ੍ਰਾਇਮਰੀ ਜਮਾਤਾਂ ਦੀ ਕੁੜੀਆਂ ਦੀ ਖੋ-ਖੋ ਦੀ ਟੀਮ ਤੇ ਮੁੰਡਿਆਂ ਦੀ ਫੁੱਟਬਾਲ ਦੀ ਟੀਮ ਨੇ ਵੀ ਚਾਂਦੀ ਦਾ ਤਗ਼ਮਾ ਜਿੱਤਿਆ। ਇਨ੍ਹਾਂ ’ਚੋਂ ਸੱਤ ਵਿਦਿਆਰਥੀਆਂ ਦੀ ਚੋਣ ਬਲਾਕ ਪੱਧਰੀ ਟੀਮ ਲਈ ਕੀਤੀ ਗਈ। ਸਕੂਲ ਪ੍ਰਿੰਸੀਪਲ ਨੇ ਵਿਦਿਆਰਥੀਆਂ ਤੇ ਕੋਚ ਡੀ.ਪੀ.ਈ ਗੁਰਵਿੰਦਰ ਸਿੰਘ ਅਤੇ ਮਨਦੀਪ ਕੌਰ ਨੂੰ ਮੁਬਾਰਕਬਾਦ ਦਿੱਤੀ। -ਪੱਤਰ ਪ੍ਰੇਰਕ