ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਸਤੰਬਰ
ਇੱਕ ਸਿਹਤਮੰਦ ਰਾਸ਼ਟਰ ਲਈ ਜੀਵਨ ਨੂੰ ਬਦਲਣ ਵਿੱਚ ਮਦਦ ਕਰਨ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦਿਆ ਪ੍ਰਮੁੱਖ ਕੰਪਨੀ, ਐਮਵੇਅ ਇੰਡੀਆ ਨੇ ਦੇਸ਼ ਭਰ ਵਿੱਚ ਰਾਸ਼ਟਰੀ ਪੋਸ਼ਣ ਮਹੀਨਾ ਮਨਾਇਆ। ਸਾਲ ਦੀ ਥੀਮ ‘ਹਰ ਕਿਸੇ ਲਈ ਪੌਸ਼ਟਿਕ ਖੁਰਾਕ’ ਦੇ ਅਨੁਸਾਰ, ਪਹਿਲ ਕਦਮੀ ਨੇ ਖੁਰਾਕ ਦੀ ਮਹੱਤਤਾ ਬਾਰੇ ਸਮਝ ਬਣਾਉਣ ’ਤੇ ਧਿਆਨ ਕੇਂਦਰਿਤ ਕੀਤਾ। ਐਮਵੇਅ ਇੰਡੀਆ ਨੇ ਰਾਸ਼ਟਰੀ ਪੋਸ਼ਣ ਮਹੀਨੇ ਦੌਰਾਨ ਟੀਚਾਬੱਧ ਪੋਸ਼ਣ-ਅਗਵਾਈ ਵਾਲੇ ਦਖਲਅੰਦਾਜ਼ੀ ਰਾਹੀਂ ਦੇਸ਼ ਭਰ ਵਿੱਚ 30,000 ਡਿਸਟ੍ਰੀਬਿਊਟਰਾਂ ਅਤੇ ਉਨ੍ਹਾਂ ਦੇ ਗਾਹਕਾਂ ਨੂੰ ਸ਼ਾਮਲ ਕੀਤਾ।