ਮਾਨਸਾ:
ਪਿੰਡ ਫਫੜੇ ਭਾਈਕੇ ਵਿੱਚ ਭਾਈ ਬਹਿਲੋ ਸਭ ਤੋਂ ਪਹਿਲੋ ਦੀ ਯਾਦ ਵਿੱਚ ਹਰ ਸਾਲ ਭਾਦਰੋਂ ਦੀ ਦਸਵੀਂ ਨੂੰ ਭੋਗ ਪਾਏ ਜਾਂਦੇ ਹਨ ਅਤੇ ਕਬੱਡੀ ਟੂਰਨਾਮੈਂਟ ਕਰਵਾਇਆ ਜਾਂਦਾ ਹੈ। ਪਿੰਡ ਦੇ ਸਰਪੰਚ ਇਕਬਾਲ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਜੋੜ ਮੇਲੇ ਦਾ ਅੱਜ ਆਰੰਭ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੇਲੇ ਦੌਰਾਨ ਵੱਖ-ਵੱਖ ਕਬੱਡੀ ਟੀਮਾਂ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਮੇਲੇ ਦੀ ਪ੍ਰਸਿੱਧੀ ਸਿੱਖਾਂ ਦੇ 5ਵੇਂ ਗੁਰੂ ਅਰਜਨ ਦੇਵ ਦੇ ਅਨਿਨ ਭਗਤ ਭਾਈ ਬਹਿਲੋ ਦਾ ਜਨਮ 1553 ਨੂੰ ਫਫੜੇ ਵਿੱਚ ਹੋਇਆ। ਭਾਈ ਬਹਿਲੋ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਜੀ ਨੇ ਮਾਲਵੇ ਵਿੱਚ ਗੁਰਸਿੱਖੀ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਇਨ੍ਹਾਂ ਨੂੰ ਦਿੱਤੀ। ਇਨ੍ਹਾਂ ਦੀ ਸੰਤਾਨ ਭਾਈਕੇ ਅਖਵਾਈ ਇਸ ਕਰਕੇ ਪਿੰਡ ਦੇ ਨਾਮ ਨਾਲ ਭਾਈਕੇ ਪ੍ਰਚਲਿਤ ਹੋਇਆ। -ਪੱਤਰ ਪ੍ਰੇਰਕ