ਪੱਤਰ ਪ੍ਰੇਰਕ
ਪਾਇਲ, 26 ਸਤੰਬਰ
ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸੜੂ ਵਿੱਚ ਅਬੈਕਸ ਸਬੰਧੀ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਪਜ਼ਲ ਮੁਕਾਬਲਾ ਵੀ ਹੋਇਆ। ਇਸ ਮੌਕੇ ਬੱਚਿਆਂ ਦੀ ਕਾਬਲੀਅਤ ਨੂੰ ਨਿਖਾਰਨ ਲਈ ਅਧਿਆਪਕਾਂ ਲਈ ਇੱਕ ਵਰਕਸ਼ਾਪ ਲਾਈ ਗਈ, ਜਿਸ ਵਿੱਚ ਅਧਿਆਪਕਾਂ ਨੂੰ ਪਹੇਲੀਆਂ ਰਾਹੀਂ ਸਿਖਾਇਆ ਗਿਆ ਕਿ ਕਿਵੇਂ ਬੱਚਿਆਂ ਦੇ ਮਨਾਂ ਵਿੱਚੋਂ ਗਣਿਤ ਦਾ ਡਰ ਦੂਰ ਕੀਤਾ ਜਾਵੇ। ਸਾਰੇ ਅਧਿਆਪਕਾਂ ਨੇ ਗਣਿਤ ਦੀਆਂ ਬੁਝਾਰਤਾਂ ਨੂੰ ਉਤਸ਼ਾਹ ਨਾਲ ਹੱਲ ਕੀਤਾ ਜਿਸ ਦੌਰਾਨ ਉਨ੍ਹਾਂ ਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ। ਪ੍ਰਿੰਸੀਪਲ ਸ੍ਰੀਮਤੀ ਨੇਹਾ ਢੱਲ ਨੇ ਮੈਡਮ ਨਿਧੀ ਗਰਗ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ। ਇਸ ਦੌਰਾਨ ਐਡੀਸ਼ਨਲ ਸਕੱਤਰ ਜਥੇਦਾਰ ਦਵਿੰਦਰ ਸਿੰਘ ਖੱਟੜਾ ਅਤੇ ਸਮੂਹ ਕਮੇਟੀ ਮੈਂਬਰ ਸਾਹਿਬਾਨ ਗੁਰਮੀਤ ਸਿੰਘ ਸਾਬਕਾ ਸਰਪੰਚ, ਸੁਰਿੰਦਰ ਸਿੰਘ ਬੈਨੀਪਾਲ, ਰਵਿੰਦਰ ਸਿੰਘ ਬੈਨੀਪਾਲ ਤੇ ਦਲਜੀਤ ਸਿੰਘ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।