ਪੱਤਰ ਪ੍ਰੇਰਕ
ਪਾਇਲ, 26 ਸਤੰਬਰ
ਸਬ-ਡਿਵੀਜ਼ਨ ਪਾਇਲ ਦੇ ਨਵ- ਨਿਯੁਕਤ ਐੱਸਡੀਐੱਮ ਪਰਦੀਪ ਸਿੰਘ ਬੈਂਸ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਦੌਰਾਨ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਤਹਿਸੀਲ ਦੇ ਕਰਮਚਾਰੀਆਂ ਨਾਲ ਮੀਟਿੰਗ ਕੀਤੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਉਹ ਦਸੂਹਾ ਵਿੱਚ ਬਤੌਰ ਉਪ ਮੰਡਲ ਮੈਜਿਸਟਰੇਟ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਸਨ। ਇਸ ਮੌਕੇ ਐੱਸਡੀਐੱਮ ਸ੍ਰੀ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਹਿਲ ਐੱਸਡੀਐੱਮ ਦਫ਼ਤਰ ਕੰਮ ਕਰਵਾਉਣ ਆਉਣ ਵਾਲੇ ਲੋਕਾਂ ਦੇ ਕੰਮ ਬਿਨਾਂ ਕਿਸੇ ਖੱਜਲ-ਖੁਆਰੀ ਦੇ ਕਰਵਾਉਣਾ ਹੋਵੇਗੀ। ਉਨ੍ਹਾਂ ਪਾਇਲ ਦੇ ਸੇਵਾ ਕੇਂਦਰ ਅਤੇ ਫ਼ਰਦ ਕੇਂਦਰ ਦੇ ਕਰਮਚਾਰੀਆਂ ਨੂੰ ਲੋਕਾਂ ਦਾ ਕੰਮ-ਕਾਜ ਸਮੇਂ ਸਿਰ ਕਰ ਕੇ ਦੇਣ ਦੀ ਹਦਾਇਤ ਵੀ ਕੀਤੀ।