ਫਰੀਦਕੋਟ: ‘ਬੇਟੀ ਬਚਾਓ, ਬੇਟੀ ਪੜਾਓ’ ਮੁਹਿੰਮ ਅਧੀਨ ਸਥਾਨਕ ਸੰਜੇ ਨਗਰ ਸਲਮ ਏਰੀਆ ਸੈਂਟਰ ਤੇ ਸੰਜੇ ਨਗਰ ਵਿੱਚ, 1 ਤੋਂ 2 ਮਹੀਨੇ ਤੱਕ ਦੀਆਂ ਬੱਚੀਆਂ ਨੂੰ ਕਿੱਟਾਂ ਦੇ ਕੇ ਸਨਮਾਨ ਕੀਤਾ ਗਿਆ। ਇਸ ਸੰਬੰਧੀ ਹੋਏ ਸਮਾਗਮ ਵਿੱਚ ਸੁਪਰਵਾਈਜ਼ਰ ਮਹਿੰਦਰ ਕੌਰ, ਆਂਗਣਵਾੜੀ ਵਰਕਰ ਸ਼ਾਲੂ ਰਾਣੀ ਅਤੇ ਹੈਲਪਰ ਅਮਰਜੀਤ ਕੌਰ ਤੇ ਕਾਂਤਾ ਰਾਣੀ ਨੇ ਭਾਗ ਲਿਆ ਅਤੇ ਬੱਚਿਆਂ ਦੀਆਂ ਮਾਵਾਂ ਨੂੰ ਕਿੱਟਾਂ ਦੇ ਕੇ ਸਨਮਾਨਿਤ ਕੀਤਾ ਅਤੇ ਛੋਟੀ ਬੱਚੀਆਂ ਦੀਆਂ ਮਾਵਾਂ ਨੂੰ ਬੱਚੀਆਂ ਦੀ ਸਾਂਭ ਸੰਭਾਲ ਪ੍ਰਤੀ ਜਾਗਰੂਕ ਕੀਤਾ। -ਨਿੱਜੀ ਪੱਤਰ ਪ੍ਰੇਰਕ