ਲੁਧਿਆਣਾ
ਸ਼ਹੀਦ ਭਗਤ ਸਿੰਘ ਸਟੱਡੀ ਸੈਂਟਰ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਯਾਦ ਵਿੱਚ ਆਰੀਆ ਕਾਲਜ ਵਿਖੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਦਸਤਾਵੇਜ਼ੀ ਫ਼ਿਲਮ ਵੀ ਦਿਖਾਈ ਗਈ। ਡਾ. ਆਸ਼ੀਸ਼ ਨੇ ਭਗਤ ਸਿੰਘ ਦੇ ਜੀਵਨ ਬਾਰੇ ਲੈਕਚਰ ਦਿੱਤਾ। ਆਰੀਆ ਕਾਲਜ ਦੇ ਪ੍ਰਿੰਸੀਪਲ ਡਾ. ਸੂਕਸ਼ਮ ਆਹਲੂਵਾਲੀਆ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਭਾਰਤ ਦੀ ਅਜ਼ਾਦੀ ਦੀ ਲੜਾਈ ਵਿੱਚ ਇੱਕ ਵਿਲੱਖਣ ਹਸਤੀ ਸਨ। ਡਾ. ਸਤੀਸ਼ ਸ਼ਰਮਾ ਨੇ ਵੀ ਵਿਚਾਰ ਰੱਖੇ। ਪੋਸਟਰ ਮੇਕਿੰਗ ਮੁਕਾਬਲੇ ਵਿੱਚ ਪ੍ਰਿਆ ਨੇ ਪਹਿਲਾ, ਨਿਕਿਤਾ ਨੂੰ ਦੂਜਾ ਅਤੇ ਕਰਨ ਨੇ ਤੀਜਾ ਇਨਾਮ ਪ੍ਰਾਪਤ ਕੀਤਾ। ਸ਼ਹੀਦ ਭਗਤ ਸਿੰਘ ਸੈਂਟਰ ਦੀ ਡਾਇਰੈਕਟਰ ਰੇਖਾ ਭਨੋਟ ਨੇ ਧੰਨਵਾਦ ਕੀਤਾ। -ਖੇਤਰੀ ਪ੍ਰਤੀਨਿਧ