ਜਗਰਾਉਂ: ਇਥੋਂ ਦੇ ਡੀਏਪੀ ਪਬਲਿਕ ਸਕੂਲ ਵਿੱਚ ਅੱਜ ਨਵੀਨ ਅਧਿਆਪਨ ਤਕਨੀਕਾਂ ਸਬੰਧੀ ਇੱਕ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਵੇਦ ਵ੍ਰਤ ਪਲਾਹ ਨੇ ਦੱਸਿਆ ਕਿ ਨਾਰਾਇਣ ਇੰਸਟੀਚਿਊਟ ਨੇ ਅਧਿਆਪਕਾਂ ਲਈ ਇਹ ਸੈਮੀਨਾਰ ਕਰਵਾਇਆ ਗਿਆ ਹੈ। ਇਸ ਵਿੱਚ ਅਧਿਆਪਕਾਂ ਨੂੰ ਵਿਦਿਆਰਥੀਆਂ ਨਾਲ ਮਜ਼ਬੂਤ ਰਿਸ਼ਤਾ ਬਣਾਉਣ ਤੇ ਆਧੁਨਿਕ ਤਕਨੀਕਾਂ ਨਾਲ ਦੋਸਤਾਨਾ ਮਾਹੌਲ ’ਚ ਪੜ੍ਹਾਉਣ ਦੇ ਗੁਣ ਦੱਸੇ ਗਏ। ਅਧਿਆਪਕਾਂ ਨੂੰ ਹੋਰ ਪਰਪੱਕ ਬਣਾਉਣ ਲਈ ਕਈ ਪਹਿਲੂਆਂ ’ਤੇ ਚਰਚਾ ਕੀਤੀ ਗਈ। ਸੈਮੀਨਾਰ ਦੌਰਾਨ ਅਧਿਆਪਕਾ ਤੋਂ ਕਈ ਗਤੀਵਿਧੀਆਂ ਵੀ ਕਰਵਾਈਆਂ ਗਈਆਂ ਜਿਨ੍ਹਾਂ ਵਿੱਚ ਸਾਰੇ ਅਧਿਆਪਕਾਂ ਨੇ ਹਿੱਸਾ ਲਿਆ। ਇੰਸਟੀਚਿਊਟ ਵੱਲੋਂ ਅਧਿਆਪਕਾ ਮੀਨਾ ਗੋਇਲ, ਸੀਮਾ ਬਸੀ, ਸਤਵਿੰਦਰ ਕੌਰ, ਸੁਖਜੀਵਨ ਸ਼ਰਮਾ, ਮੀਨਾ ਨਾਗਪਾਲ, ਇੰਦਰਪ੍ਰੀਤ ਕੌਰ, ਰਾਕੇਸ਼ ਕੁਮਾਰ ਅਤੇ ਡੀਪੀਈ ਹਰਦੀਪ ਸਿੰਘ ਦਾ ਸਲਮਾਨ ਵੀ ਕੀਤਾ ਗਿਆ। -ਪੱਤਰ ਪ੍ਰੇਰਕ