ਸਤਵਿੰਦਰ ਬਸਰਾ
ਲੁਧਿਆਣਾ, 28 ਸਤੰਬਰ
ਖੇਤਾਂ ਵਤਨ ਪੰਜਾਬ ਦੀਆਂ ਤਹਿਤ ਅੱਜ ਹੋਏ ਵੱਖ ਵੱਖ ਮੁਕਾਬਲਿਆਂ ਵਿੱਚੋਂ ਖੋ-ਖੋ ਅੰਡਰ-21 ਲੜਕੀਆਂ ਦੇ ਮੁਕਾਬਲੇ ਵਿੱਚ ਕੋਚਿੰਗ ਸੈਂਟਰ ਜਵਾਹਰ ਨਗਰ ਦੀ ਟੀਮ ਜਦਕਿ ਫੁੱਟਬਾਲ ਅੰਡਰ-21 ਲੜਕਿਆਂ ਦੇ ਮੁਕਾਬਲੇ ਵਿੱਚ ਸੁਧਾਰ ਏ ਟੀਮ ਜੇਤੂ ਰਹੀ।
ਵੇਰਵਿਆਂ ਅਨੁਸਾਰ ਖੋ-ਖੋ ਲੜਕੀਆਂ ਅੰਡਰ-21 ਵਰਗ ਦੇ ਮੁਕਾਬਲੇ ਸਰਕਾਰੀ ਕਾਲਜ ਲੜਕੀਆਂ ਵਿੱਚ ਕਰਵਾਏ ਗਏ। ਇਸ ਮੁਕਾਬਲੇ ਵਿੱਚ ਕੋਚਿੰਗ ਸੈਂਟਰ ਜਵਾਹਰ ਨਗਰ ਦੀ ਟੀਮ ਨੇ ਪਹਿਲਾ, ਗੁਰੂ ਗੋਬਿੰਦ ਸਿੰਘ ਖੰਨਾ ਦੀ ਟੀਮ ਨੇ ਦੂਜਾ, ਜਦਕਿ ਰਾਮਗੜ੍ਹੀਆ ਸਕੂਲ ਮਿੱਲਰਗੰਜ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-21-30 ਸਾਲ ਵਰਗ ਵਿੱਚ ਕੋਚਿੰਗ ਸੈਂਟਰ ਜਵਾਹਰ ਨਗਰ ਦੀ ਟੀਮ ਨੇ ਪਹਿਲਾ, ਗਾਲਿਬ ਕਲਾਂ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਫੁਟਬਾਲ ਅੰਡਰ-21 ਲੜਕਿਆਂ ਦੇ ਫਾਈਨਲ ਮੁਕਾਬਲਿਆਂ ਵਿੱਚੋਂ ਸੁਧਾਰ ਏ ਟੀਮ ਨੇ ਪਹਿਲਾ, ਖੰਨਾ ਏ ਟੀਮ ਨੇ ਦੂਜਾ ਤੇ ਮਿਊਂਸੀਪਲ ਕਾਰਪੋਰੇਸ਼ਨ ਏ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਹਾਕੀ ਅੰਡਰ-21 ਲੜਕਿਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਮਾਲਵਾ ਹਾਕੀ ਅਕੈਡਮੀ ਨੇ ਪਹਿਲਾ, ਜਰਖੜ ਅਕੈਡਮੀ ਨੇ ਦੂਜਾ ਜਦਕਿ ਸੁਧਾਰ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਟੇਬਲ ਟੈਨਿਸ 31-40 ਸਾਲ ਲੜਕਿਆਂ ਦੇ ਫਾਈਨਲ ਮੁਕਾਬਲੇ ਵਿੱਚ ਮਨਪ੍ਰੀਤ ਸਿੰਘ ਨੇ ਪਹਿਲਾ, ਰਾਘਵ ਜੋਤੀ ਨੇ ਦੂਜਾ ਅਤੇ ਤਰੁਣ ਥਾਪਾ ਅਤੇ ਸਾਹਿਬ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ।
ਸ਼ਹੀਦ ਸੁਖਦੇਵ ਥਾਪਰ ਸਕੂਲ ਦੀਆਂ ਵਿਦਿਆਰਥਣਾਂ ਛਾਈਆਂ
ਲੁਧਿਆਣਾ (ਖੇਤਰੀ ਪ੍ਰਤੀਨਿਧ): ‘ਖੇਡਾਂ ਵਤਨ ਪੰਜਾਬ ਦੀਆਂ- 2024’ ਸੀਜ਼ਨ ਵਿੱਚ ਮਿਉਂਸੀਪਲ ਕਾਰਪੋਰੇਸ਼ਨ ਗੁਰੂ ਨਾਨਕ ਸਟੇਡੀਅਮ ਜ਼ੋਨ ਅਤੇ ਜ਼ਿਲ੍ਹਾ ਲੁਧਿਆਣਾ ਵਿੱਚੋਂ ਲੜਕੀਆਂ ਅੰਡਰ 21 ਸਾਲ ਅਤੇ 21 ਤੋਂ 30 ਸਾਲ ਉਮਰ ਗਰੁੱਪ ਵਿੱਚ ਕਬੱਡੀ ਨੈਸ਼ਨਲ ਸਟਾਈਲ ਦੀਆਂ ਖਿਡਾਰਨਾਂ ਨੇ ਜ਼ੋਨ ਅਤੇ ਜ਼ਿਲ੍ਹਾ ਲੁਧਿਆਣਾ ਵਿੱਚੋਂ ਸੋਨ ਤਗ਼ਮਾ ਪ੍ਰਾਪਤ ਕੀਤਾ। ਜੇਤੂਆਂ ਵਿੱਚੋਂ ਬਹੁਤੀਆਂ ਖਿਡਾਰਨਾਂ ਸ਼ਹੀਦ-ਏ-ਆਜ਼ਮ ਸੁਖਦੇਵ ਥਾਪਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ (ਸਕੂਲ ਆਫ਼ ਐਮੀਨੈਂਸ) ਵਿੱਚ ਮੌਜੂਦਾ ਸਮੇਂ ਪੜ੍ਹਦੀਆਂ ਅਤੇ ਪੜ੍ਹ ਚੁੱਕੀਆਂ ਹਨ। ਇਸ ਵਾਰ ਇੰਨ੍ਹਾਂ ਨੇ ਸਾਂਈ ਲੋਕ ਚੈਰੀਟੇਬਲ ਟਰੱਸਟ ਵੱਲੋਂ ਖੇਡਾਂ ਵਿੱਚ ਹਿੱਸਾ ਲਿਆ।