ਸਾਦਿਕ (ਪੱਤਰ ਪ੍ਰੇਰਕ): ਇਥੋਂ ਦੇ ਨੌਜਵਾਨ ਨੇ ਕੈਨੇਡਾ ਵਿੱਚ ਖ਼ੁਦਕੁਸ਼ੀ ਕਰ ਲਈ। ਵਿਸ਼ਾਲ ਬਜਾਜ (27) ਪੁੱਤਰ ਪਵਨ ਬਜਾਜ ਵਾਸੀ ਸਾਦਿਕ ਕਰੀਬ ਸੱਤ ਸਾਲ ਪਹਿਲਾਂ ਕੈਨੇਡਾ ਗਿਆ ਸੀ। ਉਹ 13 ਸਤੰਬਰ ਤੋਂ ਲਾਪਤਾ ਸੀ। ਇਸ ਮਗਰੋਂ ਹੁਣ ਉਸ ਦੀ ਲਾਸ਼ ਡੈਲਟਾ ਤੋਂ ਮਿਲੀ ਹੈ। 15 ਸਤੰਬਰ ਨੂੰ ਪੁਲੀਸ ਨੂੰ ਰਿਪੋਰਟ ਮਿਲੀ ਕਿ ਵਿਸ਼ਾਲ ਬਜਾਜ ਕੰਮ ’ਤੇ ਨਹੀਂ ਪਹੁੰਚਿਆ। ਮੰਨਿਆ ਜਾ ਰਿਹਾ ਹੈ ਕਿ ਵਿਸ਼ਾਲ ਬਜਾਜ ਨੇ ਬ੍ਰਿਜ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕੀਤੀ ਹੈ।