ਖਰੜ
ਪੈਨਸ਼ਨ ਭਲਾਈ ਸੰਸਥਾ ਖਰੜ ਦੀ ਮੀਟਿੰਗ ਗੁਰਦੁਆਰਾ ਦਸਮੇਸ਼ ਨਗਰ ਖਰੜ ਵਿਖੇ ਕੀਤੀ ਗਈ, ਜਿਸ ਦੀ ਪ੍ਰਧਾਨਗੀ ਰਾਮ ਕ੍ਰਿਸ਼ਨ ਧੁਨੰਕੀਆ ਵੱਲੋਂ ਕੀਤੀ ਗਈ। ਮੀਟਿੰਗ ਵਿੱਚ ਸੰਸਥਾ ਦੀ ਨਵੀਂ ਚੋਣ ਕੀਤੀ ਗਈ ਅਤੇ ਸਰਬਸੰਮਤੀ ਨਾਲ ਰਾਮ ਕ੍ਰਿਸ਼ਨ ਧੁਨਖੀਆ ਨੂੰ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਦਰਸ਼ਨ ਸਿੰਘ ਸੀਨੀਅਰ ਮੀਤ ਪ੍ਰਧਾਨ, ਹਰਭਜਨ ਸਿੰਘ ਬਡਾਲੀ ਸੀਨੀਅਰ ਮੀਤ ਪ੍ਰਧਾਨ, ਸਵਰਨ ਸਿੰਘ ਜਨਰਲ ਸਕੱਤਰ, ਦਰਸ਼ਨ ਸਿੰਘ ਖੇੜੀ ਸਹਾਇਕ ਜਨਰਲ ਸਕੱਤਰ, ਗੁਣਵੰਤ ਸਿੰਘ ਸਰੋ ਵਿੱਤ ਸਕੱਤਰ, ਮਹਿੰਦਰ ਸਿੰਘ ਖੋਖਰ ਸਹਾਇਕ ਵਿੱਤ ਸਕੱਤਰ, ਜੋਗਿੰਦਰ ਸਿੰਘ ਮਾਨਖੇੜੀ ਚੇਅਰਮੈਨ, ਰਾਜਿੰਦਰ ਸਿੰਘ ਪ੍ਰੈੱਸ ਸਕੱਤਰ, ਬਲਦੇਵ ਸਿੰਘ ਸਹਾਇਕ ਪ੍ਰੈੱਸ ਸਕੱਤਰ, ਸੁਰਿੰਦਰ ਸਿੰਘ ਚਤਾਮਲੀ ਵਾਈਸ ਚੇਅਰਮੈਨ, ਜਰਨੈਲ ਸਿੰਘ ਮੁੰਧੋ ਸਲਾਹਕਾਰ, ਸ਼ਕੁੰਤਲਾ ਦੇਵੀ ਪ੍ਰਚਾਰ ਸਕੱਤਰ, ਅਰਵਿੰਦਰ ਕੌਰ ਸਹਾਇਕ ਪ੍ਰਚਾਰਕ ਸਕੱਤਰ ਵਜੋਂ ਨਿਯੁਕਤੀ ਕੀਤੀ ਗਈ। -ਪੱਤਰ ਪ੍ਰੇਰਕ