ਚਾਉਕੇ
ਬਠਿੰਡਾ ਵਿੱਚ ਕਿਸਾਨ ਮੇਲੇ ਮੌਕੇ ਮਰਹੂਮ ਗੁਰਬਚਨ ਸਿੰਘ ਸੇਵਾ ਸੰਸਥਾ ਬੱਲ੍ਹੋ ਦੇ ਪ੍ਰਬੰਧਕਾਂ ਨੂੰ ਪਿੰਡ ਵਿੱਚ ਜਾ ਰਹੇ ਨਿਵੇਕਲੇ ਕੰਮਾਂ ਕਰਨ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਖੇਤੀ ਮਾਹਿਰਾਂ ਨੇ ਸੰਸਥਾ ਵੱਲੋਂ ਪਿੰਡ ਕੀਤੇ ਗਏ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੱਲ੍ਹੋ ਪਿੰਡ ਅੱਜ ਪੂਰੇ ਪੰਜਾਬ ਦੇ ਲੋਕਾਂ ਲਈ ਪ੍ਰੇਰਨਾ ਸਰੋਤ ਬਣ ਚੁੱਕਿਆ ਹੈ। ਸੰਸਥਾ ਦੇ ਸਲਾਹਕਾਰ ਭੁਪਿੰਦਰ ਸਿੰਘ ਜਟਾਣਾ ਨੇ ਖੇਤੀ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕ ਸੰਸਥਾ ਦੇ ਸਰਪ੍ਰਸਤ ਗੁਰਮੀਤ ਸਿੰਘ ਮਾਨ ਅਤੇ ਦਵਿੰਦਰ ਸਿੰਘ ਮਾਨ ਫਰਾਂਸ ਦਾ ਸੁਪਨਾ ਹੈ ਕਿ ਪਿੰਡ ਦੇ ਨੌਜਵਾਨਾਂ ਨੂੰ ਆਈਏਐਸ ਅਤੇ ਆਈਪੀਐਸ ਬਣਾਇਆ ਜਾਵੇ। -ਪੱਤਰ ਪ੍ਰੇਰਕ