ਪੱਤਰ ਪ੍ਰੇਰਕ
ਸਿਰਸਾ, 29 ਸਤੰਬਰ
ਇੱਥੋਂ ਦੇ ਹਲਕਾ ਰਾਣੀਆਂ ਤੋਂ ਭਾਜਪਾ ਉਮੀਦਵਾਰ ਸ਼ੀਸ਼ਪਾਲ ਕੰਬੋਜ ਨੇ ਰੋਡ ਸ਼ੋਅ ਕੀਤਾ। ਇਸ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗੁਣਗਾਨ ਕੀਤਾ, ਉੱਥੇ ਹੀ ਕਾਂਗਰਸੀ ਆਗੂਆਂ ’ਤੇ ਤਿੱਖੇ ਸ਼ਬਦੀ ਹਮਲੇ ਵੀ ਕੀਤੇ। ਇਹ ਰੋਡ ਸ਼ੋਅ ਰਾਣੀਆਂ ਮੰਡੀ ਤੋਂ ਸ਼ੁਰੂ ਹੋ ਕੇ ਲਹਿਰਾਂਵਾਲੀ ਢਾਣੀ, ਸ੍ਰੀ ਜੀਵਨ ਨਗਰ, ਸੰਤਨਗਰ, ਹਰੀਪੁਰਾ, ਕਰੀਵਾਲਾ, ਬਣੀ, ਸੇਨਪਾਲ ਬਾਹੀਆ, ਢੁੱਢਿਆਂਵਾਲੀ, ਗਿੰਦੜਾ, ਘੋੜਿਆਂਵਾਲੀ, ਚੱਕਾਂ, ਭੂਨਾ, ਖਾਰੀਆਂ, ਜੋਧਪੁਰੀਆ, ਫਤਿਹਪੁਰੀਆ, ਸ਼ੇਖੂਪੁਰੀਆ, ਪੰਜੂਆਣਾ, ਚਾਮਲ, ਚਾਮਲ ਢਾਣੀ, ਧੋਤੜ, ਸੁਲਤਾਨਪੁਰੀਆ, ਓਟੂ, ਓਟੂ ਹੈੱਡ, ਚਕਰਾਈਆਂ, ਨਾਨਕਪੁਰ ਤੇ ਭੰਬੂਰ ਸਮੇਤ ਹੋਰਨਾਂ ਪਿੰਡਾਂ ਵਿੱਚੋਂ ਲੰਘਿਆ। ਇਸ ਦੌਰਾਨ ਉਨ੍ਹਾਂ ਕਾਂਗਰਸ ਨੂੰ ਘੱਟੋ-ਘੱਟ ਸਮਰਥਨ ਮੁੱਲ, ਮੁਫ਼ਤ ਬਿਜਲੀ, ਕਿਸਾਨਾਂ ਦੀ ਲੁੱਟ, ਨੌਕਰੀਆਂ ਵੇਚਣ ਅਤੇ ਦਲਿਤ ਅੱਤਿਆਚਾਰ ਦੇ ਮੁੱਦਿਆਂ ’ਤੇ ਕਾਂਗਰਸ ਨੂੰ ਕਟਹਿਰੇ ’ਚ ਖੜ੍ਹਾ ਕੀਤਾ।