ਪੱਤਰ ਪ੍ਰੇਰਕ
ਤਰਨ ਤਾਰਨ, 30 ਸਤੰਬਰ
ਝਬਾਲ-ਖੇਮਕਰਨ ਸੜਕ ’ਤੇ ਪਿੰਡ ਗੱਗੋਬੁਆ ਨੇੜੇ ਛੇ ਦਿਨ ਪਹਿਲਾਂ ਗੁੱਜਰਾਂ ਦੇ ਪਰਿਵਾਰ ਦੀ ਇਕ ਨਾਬਾਲਗ ਲੜਕੀ ਨੂੰ ਉਸ ਦੇ ਆਪਣੇ ਹੀ ਸ਼ਰੀਕੇ ਵਾਲੇ ਕਾਰ ਵਿੱਚ ਅਗਵਾ ਕਰਕੇ ਲੈ ਗਏ। ਲੜਕੀ ਆਪਣੇ ਮਾਮਾ ਮੁਸ਼ਤਾਕ ਅਲੀ ਵਾਸੀ ਕਠੂਆ (ਜੰਮੂ-ਕਸ਼ਮੀਰ) ਨਾਲ ਖੇਮਕਰਨ ਨੇੜੇ ਦਰਗਾਹ ਤੋਂ ਮੋਟਰਸਾਈਕਲ ’ਤੇ ਵਾਪਸ ਆ ਰਹੀ ਸੀ| ਉਨ੍ਹਾਂ ਨੂੰ ਗੱਗੋਬੁਆ ਨੇੜੇ ਕਾਰ ਸਵਾਰਾਂ ਨੇ ਰੋਕ ਕੇ ਲੜਕੀ ਨੂੰ ਅਗਵਾ ਕਰ ਲਿਆ। ਮੁਸ਼ਤਾਕ ਅਲੀ ਨੇ ਝਬਾਲ ਪੁਲੀਸ ਨੂੰ ਇਸ ਸਬੰਧੀ ਕੀਤੀ ਸ਼ਿਕਾਇਤ ਵਿੱਚ ਕਿਹਾ ਕਿ ਅਗਵਾਕਾਰਾਂ ਵਿੱਚ ਉਸ ਦਾ ਭਣੌਈਆ ਸਾਵਰ ਅਲੀ, ਰਸੀਦ ਚੋਪਰਾ, ਜੰਗੂ ਵਾਸੀ ਕਠੂਆ (ਜੰਮੂ-ਕਸ਼ਮੀਰ) ਸਮੇਤ 2 ਅਣਪਛਾਤੇ ਵਿਅਕਤੀ ਸ਼ਾਮਲ ਸਨ। ਪੁਲੀਸ ਨੇ ਇਸ ਸਬੰਧੀ ਐਤਵਾਰ ਨੂੰ ਕੇਸ ਦਰਜ ਕੀਤਾ ਹੈ|