ਸ਼ਿਮਲਾ:
ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ਦੇ ਨੇਗੁਲਸਾਰੀ ਦੇ ਕੌਮੀ ਮਾਰਗ ਨੰਬਰ 5 (ਹਿੰਦੁਸਤਾਨ-ਤਿੱਬਤ ਸੜਕ) ’ਤੇ ਅੱਜ ਤੜਕੇ ਵੱਡੀ ਗਿਣਤੀ ਵਿਚ ਢਿੱਗਾਂ ਡਿੱਗੀਆਂ ਜਿਸ ਕਾਰਨ ਇਹ ਖੇਤਰ ਰਾਜਧਾਨੀ ਸ਼ਿਮਲਾ ਤੋਂ ਕੱਟਿਆ ਗਿਆ। ਪੁਲੀਸ ਨੇ ਦੱਸਿਆ ਕਿ ਕੋਈ ਜ਼ਖਮੀ ਨਹੀਂ ਹੋਇਆ ਪਰ ਢਿੱਗਾਂ ਡਿੱਗਣ ਕਾਰਨ ਹਾਈਵੇਅ ਦੇ ਦੋਵੇਂ ਪਾਸੇ ਵੱਡੀ ਗਿਣਤੀ ਵਿੱਚ ਸੈਲਾਨੀਆਂ ਦੇ ਵਾਹਨ ਅਤੇ ਸੇਬ ਨਾਲ ਭਰੇ ਟਰੱਕ ਫਸ ਗਏ। ਹਾਈਵੇਅ ਨੂੰ ਖਾਲੀ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ। -ਪੀਟੀਆਈ