ਪੱਤਰ ਪ੍ਰੇਰਕ
ਭਗਤਾ ਭਾਈ, 1 ਅਕਤੂਬਰ
ਇਸ ਸ਼ਹਿਰ ਵਿੱਚ ਕੋਠਾ ਗੁਰੂ ਰੋਡ ’ਤੇ ਦਾਣਾ ਮੰਡੀ ਕੋਲ ਝੁੱਗੀ ਵਿੱਚ ਅਪਾਹਜ ਨੌਜਵਾਨ ਦੀ ਅੱਜ ਸਵੇਰ ਸਮੇਂ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਮੌਤ ਹੋ ਗਈ। ਨੌਜਵਾਨ ਜਗਸੀਰ ਸਿੰਘ (30) ਆਪਣੀ ਈ-ਬਾਈਕ ਉੱਪਰ ਹੀ ਡਿੱਗਿਆ ਹੋਇਆ ਸੀ।
ਇਸ ਬਾਰੇ ਪਤਾ ਲੱਗਦਿਆਂ ਹੀ ਵੱਡੀ ਗਿਣਤੀ ਵਿਚ ਲੋਕ ਇਕੱਤਰ ਹੋ ਗਏ ਤੇ ਉਨ੍ਹਾਂ ਇਸ ਸਬੰਧੀ ਨੌਜਵਾਨ ਦੇ ਪਰਿਵਾਰ ਅਤੇ ਪੁਲੀਸ ਨੂੰ ਜਾਣਕਾਰੀ ਦਿੱਤੀ। ਨੌਜਵਾਨ ਨੇੜਲੇ ਪਿੰਡ ਕੋਠਾ ਗੁਰੂ ਦਾ ਜੰਮਪਲ ਹੈ ਤੇ ਪਿੱਛਲੇ ਕੁਝ ਸਮੇਂ ਤੋਂ ਭਗਤਾ ਭਾਈ ਵਿੱਚ ਸੜਕ ਕਿਨਾਰੇ ਝੁੱਗੀ ਬਣਾ ਕੇ ਇਕੱਲਾ ਹੀ ਰਹਿ ਰਿਹਾ ਸੀ।