ਫਗਵਾੜਾ: ਇੱਥੇ ਇੱਕ ਮਹਿਲਾ ਨਾਲ ਗਾਲੀ ਗਲੋਚ ਕਰਨ ਤੇ ਧਮਕੀਆਂ ਦੇਣ ਦੇ ਸਬੰਧ ’ਚ ਸਿਟੀ ਪੁਲੀਸ ਨੇ ਇੱਕ ਵਿਅਕਤੀ ਖਿਲਾਫ਼ ਧਾਰਾ 351 (2), 115 (2), 126 (2) ਬੀਐਨਐਸ ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਰਮਾ ਦੇਵੀ ਪਤਨੀ ਪਵਨ ਕੁਮਾਰ ਵਾਸੀ ਮਹਾਰਾਣਾ ਪ੍ਰਤਾਪ ਨਗਰ ਬਸਤੀ ਜੋਧੇਵਾਲ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸਦੀ ਇੱਕ ਜਾਇਦਾਦ ਮੁਜੱਫ਼ਰ ਨਗਰ ਯੂ.ਪੀ ਵਿਖੇ ਸਥਿਤ ਹੈ ਜਿਸ ਦਾ ਕੇਸ ਮੁਜੱਫ਼ਰ ਨਗਰ ਵਿੱਚ ਚੱਲਦਾ ਹੈ ਤੇ ਪਵਨ ਕੁਮਾਰ ਨਕਲੀ ਨਾਲ ਇੱਕ ਕੇਸ ਉਸ ਦਾ ਲੁਧਿਆਣਾ ਵਿੱਚ ਚੱਲ ਰਿਹਾ ਹੈ। ਉਸ ਨੇ ਦੋਸ਼ ਲਾਇਆ ਕਿ ਇਹ ਵਿਅਕਤੀ ਉਸਦੀ ਜਗ੍ਹਾ ’ਤੇ ਨਾਜਾਇਜ ਕਬਜ਼ਾ ਕਰਨਾ ਚਾਹੁੰਦਾ ਹੈ ਜਿਸ ਕਾਰਨ ਉਸ ਵਿਅਕਤੀ ਨੇ ਆਪਣੇ ਸਾਥੀਆਂ ਸਮੇਤ ਉਸਨੂੰ ਬੱਸ ਸਟੈਂਡ ’ਤੇ ਘੇਰ ਕੇ ਉਸ ਨਾਲ ਗਾਲੀ ਗਲੋਚ ਕੀਤਾ ਤੇ ਧਮਕੀਆਂ ਦਿੱਤੀਆਂ। ਇਸ ਸਬੰਧ ’ਚ ਪੁਲੀਸ ਨੇ ਪਵਨ ਕੁਮਾਰ ਖਿਲਾਫ਼ ਕੇਸ ਦਰਜ ਕੀਤਾ ਹੈ। – ਪੱਤਰ ਪ੍ਰੇਰਕ