ਮੁੰਬਈ: ਕੌਮੀ ਐਵਾਰਡ ਜੇਤੂ ਨਿਰਦੇਸ਼ਕ ਸੁਧਾਂਸ਼ੂ ਸਾਰੀਆ ਦੀ ਅਗਲੀ ਫਿਲਮ ‘ਉਲਝ’ ਵਿੱਚ ਅਦਾਕਾਰਾ ਜਾਹਨਵੀ ਕਪੂਰ, ਅਦਾਕਾਰ ਗੁਲਸ਼ਨ ਦੇਵੱਈਆ ਤੇ ਰੌਸ਼ਨ ਮੈਥਿਊ ਮੁੱਖ ਭੂਮਿਕਾਵਾਂ ਨਿਭਾਉਣਗੇ। ਫਿਲਮ ਦੇ ਨਿਰਮਾਤਾਵਾਂ ਵੱਲੋਂ ਫਿਲਮ ਦੀ ਕਾਸਟ ਤਿਆਰ ਕਰ ਲਈ ਗਈ ਹੈ। ਇਹ ਥ੍ਰਿਲਰ ਫਿਲਮ ਇੰਡੀਅਨ ਫੌਰਨ ਸਰਵਿਸਿਜ਼ (ਆਈਐੱਫਸੀ) ਦੇ ਜੋਖਮ ਭਰੇ ਕਾਰਨਾਮਿਆਂ ‘ਤੇ ਆਧਾਰਿਤ ਹੈ। ਇਹ ਇੱਕ ਨੌਜਵਾਨ ਆਈਐੱਫਸੀ ਅਧਿਕਾਰੀ ਦੀ ਕਹਾਣੀ ਹੈ, ਜੋ ਦੇਸ਼ਭਗਤਾਂ ਦੇ ਪਰਿਵਾਰ ਤੋਂ ਹੈ, ਜਿਸ ਨੂੰ ਆਪਣੇ ਘਰ ਅਤੇ ਆਪਣੇ ਸ਼ਹਿਰ ਤੋਂ ਬਹੁਤ ਦੂਰ ਇੱਕ ਜੋਖਮ ਭਰੇ ਮਿਸ਼ਨ ਲਈ ਚੁਣਿਆ ਜਾਂਦਾ ਹੈ। ਇਹ ਉਸ ਦੇ ਜੀਵਨ ਦਾ ਸਭ ਤੋਂ ਮਹੱਤਵਪੂਰਨ ਮਿਸ਼ਨ ਹੈ। ਇਸ ਫਿਲਮ ਦੀ ਪਟਕਥਾ ਪਰਵੀਜ਼ ਸ਼ੇਖ ਤੇ ਸੁਧਾਂਸ਼ੂ ਸਾਰੀਆ ਵੱਲੋਂ ਸਾਂਝੇ ਰੂਪ ਵਿੱਚ ਲਿਖੀ ਗਈ ਹੈ ਤੇ ਇਸ ਦੇ ਸੰਵਾਦ ਅਤਿਕਾ ਚੌਹਾਨ ਨੇ ਲਿਖੇ ਹਨ। ਫਿਲਮ ਬਾਰੇ ਗੱਲ ਕਰਦਿਆਂ ਜਾਹਨਵੀ ਕਪੂਰ ਨੇ ਕਿਹਾ, ‘ਮੈਂ ਇਸ ਪ੍ਰਾਜੈਕਟ ਦਾ ਹਿੱਸਾ ਬਣ ਕੇ ਬਹੁਤ ਹੀ ਉਤਸਾਹਿਤ ਹਾਂ। ਫਿਲਮ ‘ਉਲੱਝ’ ਦੀ ਸਕ੍ਰਿਪਟ ਨੇ ਪਹਿਲੀ ਹੀ ਝਲਕ ਵਿੱਚ ਮੈਨੂੰ ਆਕਸ਼ਿਤ ਕਰ ਲਿਆ ਸੀ। ਮੈਂ ਲੰਬੇ ਸਮੇਂ ਤੋਂ ਕੁਝ ਅਜਿਹਾ ਕਰਨਾ ਚਾਹੁੰਦੀ ਸੀ, ਜੋ ਮੇਰੇ ਲਈ ਚੁਣੌਤੀਪੂਰਨ ਹੋਵੇ ਤੇ ਇੰਡੀਅਨ ਫੌਰਨ ਸਰਵਿਸਿਜ਼ ਵਿੱਚ ਕੰਮ ਕਰਨ ਵਾਲੀ ਹੋਣਹਾਰ ਅਧਿਕਾਰੀ ਦਾ ਕਿਰਦਾਰ ਮੇਰੇ ਲਈ ਇੱਕ ਖ਼ਾਸ ਮੌਕਾ ਹੈ। ਇਸ ਫਿਲਮ ਦੇ ਨਾਂ ਵਾਂਗ ਹੀ ਮੇਰਾ ਕਿਰਦਾਰ ਵੀ ਬਹੁਤ ਸਾਰੀਆਂ ਪਰਤਾਂ ਵਾਲਾ ਹੈ। ਇਹ ਮੇਰੇ ਲਈ ਉਤਸਾਹਿਤ ਕਰਨ ਵਾਲਾ ਤੇ ਚੁਣੌਤੀਪੂਰਨ ਵੀ ਹੈ।’ -ਆਈਏਐੱਨਐੱਸ