ਪੱਤਰ ਪ੍ਰੇਰਕ
ਪਠਾਨਕੋਟ, 4 ਅਕਤੂਬਰ
ਜ਼ਿਲ੍ਹਾ ਨੂਰਪੁਰ ਦੇ ਐੱਸਪੀ ਅਸ਼ੋਕ ਰਤਨ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਰਾਤ ਨਸ਼ਾ ਮਾਫੀਆ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਥਾਣਾ ਡਮਟਾਲ ਦੇ ਅੰਤਰਗਤ ਨਾਰਕੋਟਿਕਸ ਸੈਲ ਦੇ ਇੰਚਾਰਜ ਸਤਿੰਦਰ ਅਤੇ ਉਸ ਦੇ ਸਾਥੀਆਂ ਵੱਲੋਂ ਨਾਕਾ ਲਗਾਇਆ ਗਿਆ ਸੀ। ਨਾਕੇ ਦੌਰਾਨ ਪਠਾਨਕੋਟ-ਜਲੰਧਰ ਮਾਰਗ ਦੇ ਇੰਦੌਰਾ ਮੋੜ ਕੋਲ ਇੱਕ ਕਾਰ ਚਾਰ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ। ਇਸ ਦੌਰਾਨ ਪੁਲੀਸ ਨੇ ਜਦੋਂ ਕਾਰ ਸਵਾਰ ਦੋ ਨੌਜਵਾਨਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 10.34 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮਾਂ ਦੀ ਪਛਾਣ ਇਮਰਾਨ ਖਾਨ ਪੁੱਤਰ ਰਜਾਕ ਮੁਹੰਮਦ ਅਤੇ ਅਸ਼ਰਫ ਅਲੀ ਪੁੱਤਰ ਲਾਲ ਹੁਸੈਨ ਦੋਵੇਂ ਵਾਸੀ ਨਾਜੋਚੱਕ (ਜ਼ਿਲ੍ਹਾ ਪਠਾਨਕੋਟ) ਵਜੋਂ ਹੋਈ ਹੈ। ਇਨ੍ਹਾਂ ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਡਮਟਾਲ ਵਿੱਚ ਕੇਸ ਦਰਜ ਕਰ ਕੇ ਕਰਵਾਈ ਸ਼ੁਰੂ ਕਰ ਦਿੱਤੀ ਹੈ।