ਪੱਤਰ ਪ੍ਰੇਰਕ
ਲਹਿਰਾਗਾਗਾ, 4 ਅਕਤੂਬਰ
ਇਥੇ ਸ਼ਹਿਰ ਵਿੱਚ ਮਹਾਰਾਜਾ ਅਗਰਸੈਨ ਜੈਅੰਤੀ ਨੂੰ ਸਮਰਪਿਤ ਸਮਾਰੋਹ ਬਾਬਾ ਮਸਤ ਰਾਮ ਗੀਤਾ ਭਵਨ ਕਮੇਟੀ, ਅਗਰਵਾਲ ਸਭਾ, ਮਹਾਰਾਜ ਅਗਰਸੈਨ ਸੇਵਾ ਮਹਾ ਸੰਘ ਲਹਿਰਾਗਾਗਾ ਅਤੇ ਸ੍ਰੀ ਵਿਸ਼ਾਲ ਦੁਰਗਾ ਕੀਰਤਨ ਮੰਡਲ ਵੱਲੋ ਬਾਬਾ ਮਸਤ ਰਾਮ ਸਮਾਧੀ ਵਿਖੇ ਕਰਵਾਇਆ ਗਿਆ। ਕੈਬਨਿਟ ਮੰਤਰੀ ਪੰਜਾਬ ਬਰਿੰਦਰ ਗੋਇਲ ਦੇ ਪੁੱਤਰ ਤੇ ਅਗਰਵਾਲ ਸਭਾ ਯੂਥ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਗੋਇਲ, ਅਗਰਵਾਲ ਸਭਾ ਮਹਿਲਾ ਵਿੰਗ ਦੇ ਸੂਬਾ ਪ੍ਰਧਾਨ ਅਤੇ ਨੈਸ਼ਨਲ ਐਵਾਰਡੀ ਤੇ ਨਗਰ ਕੌਂਸਲ ਦੀ ਪ੍ਰਧਾਨ ਕਾਂਤਾ ਗੋਇਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।