ਵਾਸ਼ਿਮ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੀਐੱਮ-ਕਿਸਾਨ ਸਨਮਾਨ ਨਿਧੀ ਦੀ 18ਵੀਂ ਕਿਸ਼ਤ ਤਹਿਤ 20,000 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ। ਇਹ ਰਾਸ਼ੀ ਕਰੀਬ 9.4 ਕਰੋੜ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਸਿੱਧੀ ਤਬਦੀਲ ਹੋਵੇਗੀ। ਸਕੀਮ ਤਹਿਤ ਹੁਣ ਤੱਕ ਕਿਸਾਨਾਂ ਨੂੰ 3.45 ਲੱਖ ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਨਮੋ ਸ਼ੇਤਕਾਰੀ ਮਹਾਸਨਮਾਨ ਨਿਧੀ ਯੋਜਨਾ 2000 ਕਰੋੜ ਰੁਪਏ ਦੀ 5ਵੀਂ ਕਿਸ਼ਤ ਵੀ ਰਿਲੀਜ਼ ਕੀਤੀ। -ਪੀਟੀਆਈ