ਨਵੀਂ ਦਿੱਲੀ: ਦਿੱਲੀ ਤੋਂ ਲੰਡਨ ਜਾ ਰਹੀ ਏਅਰ ਇੰਡੀਆ ਦੀ ਉਡਾਣ ਅੱਜ ਮੈਡੀਕਲ ਐਮਰਜੈਂਸੀ ਕਾਰਨ ਕੋਪਨਹੈਗਨ ਵੱਲ ਮੋੜ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇੱਕ ਪੁਰਸ਼ ਮੁਸਾਫ਼ਰ ਦੀ ਸਿਹਤ ਖਰਾਬ ਹੋ ਗਈ ਅਤੇ ਉਸ ਨੂੰ ਕੋਪਨਹੈਗਨ (ਡੈਨਮਾਰਕ) ’ਚ ਜਹਾਜ਼ ਤੋਂ ਉਤਾਰ ਕੇ ਸਥਾਨਕ ਹਸਪਤਾਲ ’ਚ ਇਲਾਜ ਲਈ ਦਾਖਲ ਕਰਵਾਇਆ ਗਿਆ। ਇਸ ਮਗਰੋਂ ਜਹਾਜ਼ ਨੇ ਲੰਡਨ ਲਈ ਉਡਾਣ ਭਰੀ। ਉਨ੍ਹਾਂ ਦੱਸਿਆ, ‘ਕੋਪਨਹੈਗਨ ਹਵਾਈ ਅੱਡੇ ’ਤੇ ਸਾਡੇ ਜ਼ਮੀਨੀ ਸਹਿਯੋਗੀਆਂ ਨੇ ਰਾਹ ਤਬਦੀਲੀ ਕਾਰਨ ਸਾਡੇ ਮਹਿਮਾਨਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਨੂੰ ਘੱਟ ਕਰਨ ਦੀ ਪੂਰੀ ਕੋਸ਼ਿਸ਼ ਕੀਤੀ।’ -ਪੀਟੀਆਈ