ਪੱਤਰ ਪ੍ਰੇਰਕ
ਭਵਾਨੀਗੜ੍ਹ, 6 ਅਕਤੂਬਰ
ਭਵਾਨੀਗੜ੍ਹ -ਨਾਭਾ ਮੁੱਖ ਮਾਰਗ ’ਤੇ ਇੱਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਗੁਰਜੰਟ ਸਿੰਘ ਵਾਸੀ ਹਿਆਣਾ ਖ਼ੁਰਦ ਨੇ ਇੱਥੇ ਥਾਣੇ ਵਿੱਚ ਸ਼ਿਕਾਇਤ ਲਿਖਾਈ ਕਿ ਕੱਲ੍ਹ ਉਹ ਅਤੇ ਉਸ ਦਾ ਭਰਾ ਬਚਿੱਤਰ ਸਿੰਘ ਮੋਟਰਸਾਈਕਲ ਰਾਹੀਂ ਪਿੰਡ ਕੁਲਾਰਾਂ ਤੋਂ ਆਪਣੇ ਪਿੰਡ ਹਿਆਣਾ ਖ਼ੁਰਦ ਨੂੰ ਆ ਰਹੇ ਸੀ ਕਿ ਮੁੱਖ ਮਾਰਗ ’ਤੇ ਰੰਧਾਵਾ ਪੈਟਰੋਲ ਪੰਪ ਕੋਲ ਇਕ ਅਣਪਛਾਤੇ ਵਿਅਕਤੀ ਨੇ ਆਲਟੋ ਕਾਰ ਬੜੀ ਅਣਗਹਿਲੀ ਨਾਲ ਉਸ ਦੇ ਭਰਾ ਦੇ ਮੋਟਰਸਾਈਕਲ ਵਿੱਚ ਮਾਰੀ। ਜਿਸ ਕਾਰਨ ਮੋਟਰਸਾਈਕਲ ਡਿੱਗ ਗਿਆ। ਉਸ ਦੇ ਭਰਾ ਬਚਿੱਤਰ ਸਿੰਘ ਦੀ ਸੱਟਾਂ ਵੱਜਣ ਕਾਰਨ ਮੌਤ ਹੋ ਗਈ। ਪੁਲੀਸ ਨੇ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਪਰਚਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।