ਨਿੱਜੀ ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 7 ਅਕਤੂਬਰ
ਸੀਆਈਏ ਸਟਾਫ਼ ਸੰਗਰੂਰ ਦੀ ਟੀਮ ਵੱਲੋਂ ਸੁਨਾਮ-ਜਵੰਧਾ ਸੜਕ ’ਤੇ ਇਕ ਔਰਤ ਕੋਲੋਂ 20 ਗ੍ਰਾਮ ਹੈਰੋਇਨ/ਚਿੱਟਾ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਸੀਆਈਏ ਸਟਾਫ਼ ਸੰਗਰੂਰ ਦੇ ਸਬ-ਇੰਸਪੈਕਟਰ ਹਰਚੇਤਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੁਲੀਸ ਪਾਰਟੀ ਸਮੇਤ ਗਸ਼ਤ ਕਰਦਿਆਂ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਸੁਨਾਮ-ਜਵੰਧਾ ਸੜਕ ’ਤੇ ਜਾਂਦਿਆਂ ਖਡਿਆਲ ਪਿੰਡ ਵਲੋਂ ਸੂਏ ਦੀ ਪਟੜੀ ਤੇ ਬਣੀ ਸੜਕ ’ਤੇ ਆਉਂਦਿਆਂ ਔਰਤ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਉਸ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ। ਉਨ੍ਹਾਂ ਕਿਹਾ ਕਿ ਔਰਤ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।