ਨਿੱਜੀ ਪੱਤਰ ਪ੍ਰੇਰਕ
ਜਲੰਧਰ, 7 ਅਕਤੂਬਰ
ਸੈਟੇਲਾਈਟ ਰਾਹੀਂ ਹਾਸਲ ਹੋਏ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਪੰਜਾਬ ਦੀਆਂ 214 ਥਾਵਾਂ ’ਤੇ ਹੁਣ ਤਕ ਪਾਰਲੀ ਨੂੰ ਅੱਗ ਲਾਈ ਗਈ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੀ ਆਈ ਰਿਪੋਰਟ ਅਨੁਸਾਰ ਤਰਨ ਤਾਰਨ ਅਤੇ ਅੰੰਮ੍ਰਿਤਸਰ ਵਿੱਚ ਅੱਗ ਦੀਆਂ ਸਭ ਤੋਂ ਵੱਧ ਘਟਨਾਵਾਂ ਵਾਪਰੀਆਂ ਹਨ। ਅੰਮ੍ਰਿਤਸਰ ਵਿੱਚ ਹੁਣ ਤੱਕ 101 ਥਾਵਾਂ ’ਤੇ ਪਰਾਲੀ ਨੂੰ ਅੱਗ ਲੱਗ ਚੁੱਕੀ ਹੈ ਜਦਕਿ ਤਰਨ ਤਾਰਨ ਵਿੱਚ ਹੁਣ ਤੱਕ 28 ਥਾਵਾਂ ’ਤੇ ਪਰਾਲੀ ਨੂੰ ਅੱਗ ਲਾਉਣ ਦੀਆਂ ਰਿਪੋਰਟਾਂ ਮਿਲੀਆਂ ਹਨ। ਸੈਟੇਲਾਈਟ ਰਾਹੀਂ ਪ੍ਰਾਪਤ ਇਹ ਰਿਪੋਰਟਾਂ ਸਤੰਬਰ ਤੋਂ ਲੈ ਕੇ 7 ਅਕਤੂਬਰ ਤੱਕ ਦੀਆਂ ਹਨ। ਕਪੂਰਥਲਾ ਵਿੱਚ 16 ਥਾਵਾਂ, ਜਲੰਧਰ ਤੇ ਸੰਗਰੂਰ ਵਿੱਚ 10-10 ਥਾਵਾਂ ਤੇ ਫਿਰੋਜ਼ਪੁਰ ਵਿੱਚ 13 ਥਾਵਾਂ ’ਤੇ ਝੋਨੇ ਦੀ ਪਰਾਲੀ ਨੂੰ ਅੱਗ ਲਾਈ ਗਈ ਹੈ। ਪਠਾਨਕੋਟ, ਬਰਨਾਲਾ, ਮੁਕਤਸਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ’ਚ ਅੱਗ ਦੀ ਕੋਈ ਘਟਨਾ ਸਾਹਮਣੇ ਨਹੀਂ ਆਈ।