ਪੱਤਰ ਪ੍ਰੇਰਕ
ਕੁਰਾਲੀ, 9 ਅਕਤੂਬਰ
ਸ਼ਹਿਰ ਦੀ ਹੱਦ ਵਿੱਚ ਪੈਂਦੇ ਪਿੰਡ ਪਡਿਆਲਾ ਦਾ ਨੌਜਵਾਨ ਦੋ ਦਿਨ ਤੋਂ ਭੇਤ-ਭਰੀ ਹਾਲਤ ਵਿੱਚ ਲਾਪਤਾ ਹੈ। ਇਸ ਸਬੰਧੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪਡਿਆਲਾ ਵਾਸੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ 22 ਸਾਲਾ ਪੁੱਤਰ ਅਮ੍ਰਿਤ ਰਾਣਾ ਘਰੋਂ ਮੋਟਰਸਾਈਕਲ ’ਤੇ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਗਿਆ ਸੀ। ਉਹ ਮੋਟਰਸਾਈਕਲ ਪਡਿਆਲਾ ਦੀ ਇੱਕ ਰਿਹਾਇਸ਼ੀ ਕਲੋਨੀ ਵਿੱਚ ਖੜ੍ਹਾ ਕਰ ਕੇ ਚਾਬੀ ਸੁਰੱਖਿਆ ਮੁਲਾਜ਼ਮ ਨੂੰ ਦੇ ਗਿਆ। ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਤੋਂ ਬਾਅਦ ਅੰਮ੍ਰਿਤ ਘਰ ਨਹੀਂ ਪਰਤਿਆ।