ਨਵੀਂ ਦਿੱਲੀ, 9 ਅਕਤੂਬਰ
ਦਿੱਲੀ ਹਾਈ ਕੋਰਟ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਨਾਗਰਿਕਤਾ ਦੇ ਮੁੱਦੇ ’ਤੇ ਅਲਾਹਾਬਾਦ ਹਾਈ ਕੋਰਟ ’ਚ ਬਕਾਇਆ ਪਈ ਪਟੀਸ਼ਨ ਦੀ ਕਾਪੀ ਜਮਾਂ ਕਰਾਉਣ ਲਈ ਭਾਜਪਾ ਆਗੂ ਸੁਬਰਾਮਣੀਅਨ ਸਵਾਮੀ ਨੂੰ ਹੋਰ ਸਮਾਂ ਦੇ ਦਿੱਤਾ ਹੈ। ਸਵਾਮੀ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਪਟੀਸ਼ਨ ਦੀ ਕਾਪੀ ਹਾਸਲ ਕਰ ਲਈ ਹੈ ਅਤੇ ਇਸ ’ਚ ਕੀਤੀ ਗਈ ਅਪੀਲ ਵੱਖ ਹੈ। ਚੀਫ਼ ਜਸਟਿਸ ਮਨਮੋਹਨ ਅਤੇ ਜਸਟਿਸ ਤੁਸ਼ਾਰ ਰਾਓ ਗੇਡੇਲਾ ’ਤੇ ਆਧਾਰਿਤ ਬੈਂਚ ਨੇ ਪਟੀਸ਼ਨਰ ਨੂੰ ਇਲੈਕਟ੍ਰਾਨਿਕ ਰੂਪ ’ਚ ਦਸਤਾਵੇਜ਼ ਦਾਖ਼ਲ ਕਰਨ ਲਈ ਆਖਦਿਆਂ ਅਰਜ਼ੀ ’ਤੇ ਸੁਣਵਾਈ 6 ਨਵੰਬਰ ਲਈ ਨਿਰਧਾਰਤ ਕਰ ਦਿੱਤੀ। ਸਵਾਮੀ ਵੱਲੋਂ ਦਿੱਲੀ ਹਾਈ ਕੋਰਟ ’ਚ ਦਾਖ਼ਲ ਅਰਜ਼ੀ ’ਚ ਕਿਹਾ ਗਿਆ ਹੈ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਭਾਰਤੀ ਨਾਗਰਿਕ ਰਹਿੰਦਿਆਂ ਸੰਵਿਧਾਨ ਦੀ ਧਾਰਾ 9 ਦੀ ਉਲੰਘਣਾ ਕੀਤੀ ਹੈ। -ਪੀਟੀਆਈ