ਅਨੰਤਨਾਗ/ਸ੍ਰੀਨਗਰ, 9 ਅਕਤੂਬਰ
ਦਹਿਸ਼ਤਗਰਦਾਂ ਨੇ ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚੋਂ ਅਗਵਾ ਕੀਤੇ ਟੈਰੀਟੋਰੀਅਲ ਆਰਮੀ ਦੇ ਜਵਾਨ ਹੱਤਿਆ ਕਰ ਦਿੱਤੀ। ਸੁਰੱਖਿਆ ਬਲਾਂ ਨੂੰ ਜਵਾਨ ਦੀ ਗੋਲੀਆਂ ਨਾਲ ਵਿੰਨ੍ਹੀ ਲਾਸ਼ ਅਨੰਤਨਾਗ ਦੇ ਜੰਗਲੀ ਇਲਾਕੇ ਵਿੱਚੋਂ ਲਾਸ਼ ਮਿਲੀ ਹੈ। ਫੌਜ ਨੇ ਦੱਸਿਆ ਕਿ ਸੂਤਰਾਂ ਮੁਤਾਬਕ ਜਵਾਨ ਜਿਸ ਦੀ ਪਛਾਣ ਹਿਲਾਲ ਅਹਿਮਦ ਭੱਟ ਵਜੋਂ ਹੈ, ਦੀ ਲਾਸ਼ ਅੱਜ ਅਨੰਤਨਾਗ ਜ਼ਿਲ੍ਹੇ ’ਚ ਉਤਰਾਸੂ ਦੇ ਸੰਗਲਾਨ ਜੰਗਲੀ ਇਲਾਕੇ ਵਿੱਚੋਂ ਮਿਲੀ। ਜਵਾਨ ਮੰਗਲਵਾਰ ਤੋਂ ਲਾਪਤਾ ਸੀ ਜਿਸ ਨੂੰ ਲੱਭਣ ਲਈ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਚਲਾਈ ਸੀ। ਫੌਜ ਨੇ ਜੰਮੂ-ਕਸ਼ਮੀਰ ਪੁਲੀਸ ਤੇ ਹੋਰ ਏਜੰਸੀਆਂ ਨਾਲ ਨਾਲ ਮਿਲ ਕੇ 8 ਅਕਤੂਬਰ ਨੂੰ ਕੋਕਰਨਾਗ ਦੇ ਕਜ਼ਵਾਂ ਜੰਗਲੀ ਇਲਾਕੇ ’ਚ ਦਹਿਸ਼ਤਗਰਦਾਂ ਖ਼ਿਲਾਫ਼ ਅਪਰੇਸ਼ਨ ਚਲਾਇਆ ਸੀ। ਮੰਗਲਵਾਰ ਨੂੰ ਜਵਾਨ ਦੇ ਲਾਪਤਾ ਹੋਣ ਦੀ ਸੂੁਚਨਾ ਮਿਲਣ ਮਗਰੋਂ ਇਹ ਅਪਰੇਸ਼ਨ ਪੂਰੀ ਰਾਤ ਜਾਰੀ ਰਿਹਾ। -ਏਐੱਨਆਈ/ਪੀਟੀਆਈ