ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ , 9 ਅਕਤੂਬਰ
ਸਿੱਖਿਆ ਤੇ ਕਲਾ ਮੰਚ ਰਜਿ: ਪੰਜਾਬ ਵੱਲੋਂ ਅਕਾਲ ਕਾਲਜ ਕੌਂਸਲ ਦੇ ਸਹਿਯੋਗ ਸਦਕਾ ਮਸਤੂਆਣਾ ਸਾਹਿਬ ਵਿੱਚ ਬਲਦੀਪ ਕੌਰ ਸੰਧੂ ਦੀ ਸਰਪ੍ਰਸਤੀ ਹੇਠ ਬੱਚਿਆਂ ਦੀਆਂ ਰਵਾਇਤੀ ਕਲਾਵਾਂ ਨੂੰ ਉਭਾਰਨ ਲਈ ‘ਨਵੇਂ ਦਿਸਹੱਦੇ’ ਪ੍ਰੋਗਰਾਮ ਕਰਵਾਇਆ ਗਿਆ। ਇਸਦਾ ਉਦਘਾਟਨ ਪੰਜਾਬ ਆਰਟ ਕੌਂਸਲ ਦੇ ਚੇਅਰਮੈਨ ਸਵਰਨਜੀਤ ਸਿੰਘ ਸਵੀ ਤੇ ਉੱਘੀ ਅਦਾਕਾਰਾ ਮਨਜੀਤ ਕੌਰ ਔਲਖ ਨੇ ਕੀਤਾ। ਇਸ ਮੌਕੇ ਐਡਵੋਕੇਟ ਲਖਵਿੰਦਰ ਸਿੰਘ ਲਖਨਵਾਲ, ਵਿਸ਼ੇਸ਼ ਮਹਿਮਾਨ ਵਜੋਂ ਸੁਭਾਸ਼ ਬਿੱਟੂ, ਵਰਿੰਦਰ ਸਿੰਘ, ਬੀ.ਪੀ.ਓ ਗੁਰਮੀਤ ਸਿੰਘ, ਸਤਪਾਲ ਸ਼ਰਮਾ, ਗੋਪਾਲ ਕ੍ਰਿਸ਼ਨ ਸ਼ਰਮਾ, ਡਾ. ਸੰਦੀਪ ਘੰਡ, ਪਰਮਿੰਦਰ ਸ਼ਰਮਾ ਐੱਸਡੀਓ, ਹਰਦੀਪ ਸਿੰਘ ਸਿੱਧੂ ਪ੍ਰਧਾਨ ਅਤੇ ਜੱਸ ਸ਼ੇਰਗਿੱਲ ਨੇ ਸ਼ਿਰਕਤ ਕੀਤੀ। ਇਸ ਦੌਰਾਨ ਭਾਸ਼ਣ, ਕੋਰੀਓਗ੍ਰਾਫੀ, ਭੰਗੜਾ, ਗਿੱਧਾ, ਚਿੱਤਰ ਕਲਾ ਆਦਿ ਦੇ ਮੁਕਾਬਲੇ ਕਰਵਾਏ ਗਏ। ਓਵਰਆਲ ਟਰਾਫੀ ਜੇਤੂ ਸਕੂਲਾਂ ਨੂੰ 31-31 ਹਜ਼ਾਰ ਰੁਪਏ ਇਨਾਮ ਦਿੱਤਾ ਗਿਆ। ਆਲਓਵਰ ਟਰਾਫੀਆਂ ਜੇਤੂਆਂ ਵਿੱਚ ਪ੍ਰਾਇਮਰੀ ਪੱਧਰ ’ਤੇ ਰੱਤੋਂਕੇ (ਸੰਗਰੂਰ), ਅੱਪਰ ਪ੍ਰਾਇਮਰੀ ਪੱਧਰ ’ਤੇ ਸੋਹੀਆਂ (ਲੁਧਿਆਣਾ) ਅਤੇ ਪ੍ਰਾਈਵੇਟ ਵਰਗ ਵਿੱਚ ਬੇਅਰਰਿੰਗ ਸਕੂਲ ਜੰਡਿਆਲਾ (ਅੰਮ੍ਰਿਤਸਰ) ਸ਼ਾਮਲ ਹਨ। ਸਟੇਜ ਸੰਚਾਲਨ ਦੀ ਭੂਮਿਕਾ ਸ਼ਸ਼ੀ ਬਾਲਾ, ਸਹਿਬਾਜ ਖਾਨ ਅਤੇ ਜਗਰੂਪ ਸਿੰਘ ਧਾਂਦਰਾ ਨੇ ਨਿਭਾਈ।