ਭਾਈ ਰੂਪਾ
ਭਾਈ ਰੂਪ ਚੰਦ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦਾ ਹੋਣਹਾਰ ਐਥਲੀਟ ਮਨਜੋਤ ਸਿੰਘ (ਨੌਵੀਂ ਜਮਾਤ) ਰਾਸ਼ਟਰ ਪੱਧਰੀ ਮੁਕਾਬਲੇ ਲਈ ਚੁਣਿਆ ਗਿਆ ਹੈ। ਸਕੂਲ ਦੇ ਡਾਇਰੈਕਟਰ ਭੂਸ਼ਣ ਕੁਮਾਰ ਨੇ ਦੱਸਿਆ ਕਿ ਮਨਜੋਤ ਸਿੰਘ ਨੇ ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਲੁਧਿਆਣਾ ਵੱਲੋਂ ਕਰਵਾਈ 99ਵੀਂ ਜੂਨੀਅਰ ਓਪਨ ਪੰਜਾਬ ਅਥਲੈਟਿਕ ਚੈਂਪੀਅਨਸ਼ਿਪ ਵਿੱਚ 80 ਮੀਟਰ ਹਰਡਲ ਦੌੜ ਵਿਚ ਸੋਨੇ ਦਾ ਤਗ਼ਮਾ ਜਿੱਤਿਆ ਹੈ। ਹੁਣ ਮਨਜੋਤ ਭੁਵਨੇਸ਼ਵਰ (ਉੜੀਸਾ) ਵਿੱਚ ਰਾਸ਼ਟਰੀ ਮੁਕਾਬਲੇ ਵਿੱਚ ਭਾਗ ਲਵੇਗਾ। ਸਕੂਲ ਦੇ ਚੇਅਰਪਰਸਨ ਜੋਗਿੰਦਰਪਾਲ ਕੌਰ, ਡਾਇਰੈਕਟਰ ਭੂਸ਼ਣ ਕੁਮਾਰ, ਪ੍ਰਿੰਸੀਪਲ ਅਰਵਿੰਦ ਕੁਮਾਰ ਸ਼ਰਮਾ, ਓਪ ਪ੍ਰਿੰਸੀਪਲ ਮੋਨਿਕਾ ਵਿਰਲਾ ਤੇ ਸਮੂਹ ਸਟਾਫ ਨੇ ਇਸ ਪ੍ਰਾਪਤੀ ਲਈ ਮਨਜੋਤ ਸਿੰਘ ਅਤੇ ਉਸ ਦੇ ਕੋਚ ਨੂੰ ਵਧਾਈ ਦਿੰਦਿਆਂ ਸਨਮਾਨਿਤ ਕੀਤਾ। -ਨਿੱਜੀ ਪੱਤਰ ਪ੍ਰੇਰਕ