ਨਿੱਜੀ ਪੱਤਰ ਪ੍ਰੇਰਕ
ਖੰਨਾ, 12 ਅਕਤੂਬਰ
ਇੱਕ ਵਿਆਹ ਸਮਾਗਮ ਵਿੱਚੋਂ ਮੁੰਡੇ ਦੀ ਤਾਈ ਤੋਂ ਸੋਨੇ ਦਾ ਸਾਮਾਨ ਖੋਹ ਕੇ ਅਣਪਛਾਤਾ ਲੁਟੇਰਾ ਫਰਾਰ ਹੋ ਗਿਆ। ਪੁਲੀਸ ਕੋਲ ਦਰਜ ਕਰਵਾਈ ਰਿਪਰੋਟ ਵਿਚ ਰਾਜਵੀਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਸ ਦੀ ਭੈਣ ਦਾ ਵਿਆਹ ਸਮਾਗਮ ਰਾਮਗੜ੍ਹੀਆ ਭਵਨ ਖੰਨਾ ਵਿੱਚ ਚੱਲ ਰਿਹਾ ਸੀ। ਇਸ ਦੌਰਾਨ ਮੁੰਡੇ ਦੀ ਤਾਈ ਕੋਲ 50 ਤੋਂ 60 ਗ੍ਰਾਮ ਸੋਨੇ ਦੇ ਗਹਿਣੇ ਆਦਿ ਫੜੇ ਹੋਏ ਸਨ। ਲਗਪਗ 3 ਵਜੇ ਨੀਲੇ ਕੋਟ ਪੈਂਟ ਵਿੱਚ ਉਥੇ ਮੌਜੂਦ ਇੱਕ ਵਿਅਕਤੀ ਨੇ ਤਾਈ ਦੇ ਹੱਥ ਵਿਚੋਂ ਸਾਮਾਨ ਖੋਹ ਲਿਆ ਤੇ ਫਰਾਰ ਹੋ ਗਿਆ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।