ਅੰਬਾਲਾ: ਇੱਥੇ ਬਰਾੜਾ ਕਸਬੇ ਵਿਚ ਗਊਸ਼ਾਲਾ ਨੇੜੇ ਰਹਿਣ ਵਾਲੀ ਮਹਿਲਾ ਜੂਲੀ ਪਤਨੀ ਪਹਿਲ ਸਿੰਘ ਨੇ ਥਾਣਾ ਬਰਾੜਾ ਵਿਚ ਦੋ ਲੜਕੀਆਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਾਈ ਹੈ। ਜੂਲੀ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਭੈਣ ਰੂਬੀ ਪਤਨੀ ਪ੍ਰਤਾਪ ਸਿੰਘ ਵੀ ਉਸ ਦੇ ਨਾਲ ਰਹਿੰਦੀ ਹੈ। 11 ਅਕਤੂਬਰ ਨੂੰ ਸ਼ਾਮ 5 ਵਜੇ ਉਸ ਦੀ ਧੀ ਪ੍ਰਿਆਸੀ ਅਤੇ ਉਸ ਦੀ ਭਾਣਜੀ ਨਿਸ਼ਾ ਬਿਨਾ ਕਿਸੇ ਨੂੰ ਕੁਝ ਦੱਸੇ ਘਰੋਂ ਚਲੀਆਂ ਗਈਆਂ ਹਨ। ਰੂਬੀ ਨੇ ਕਿਹਾ ਕਿ ਦੋਵੇਂ ਪਹਿਲਾਂ ਵੀ ਘਰੋਂ ਚਲੇ ਗਈਆਂ ਸਨ ਅਤੇ ਫਿਰ ਪਰਤ ਆਈਆਂ ਸਨ। ਪੁਲੀਸ ਨੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -ਨਿੱਜੀ ਪੱਤਰ ਪ੍ਰੇਰਕ