ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 14 ਅਕਤੂਬਰ
ਸਮਾਜ ਸੇਵੀ ਸੰਸਥਾ ‘ਕਰ ਭਲਾ ਹੋ ਭਲਾ’ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਜਗਰਾਉਂ ਸਪੋਰਟਸ ਕਲੱਬ ਨੂੰ ਵੇਟ ਲਿਫਟਿੰਗ ਸਾਮਾਨ ਵੰਡਿਆ।
ਇੱਥੇ ਸਥਾਨਕ ਅਗਵਾੜ ਲੋਪੋਂ ਵਿੱਚ ਬਾਬਾ ਰਣਜੀਤ ਸਿੰਘ ਵੱਲੋਂ ਚਲਾਈ ਜਾ ਰਹੇ ਸੰਤ ਬਾਬਾ ਈਸ਼ਰ ਸਿੰਘ ਸਪੋਰਟਸ ਕਲੱਬ ’ਚ 35 ਸਾਲਾਂ ਤੋਂ ਨੌਜਵਾਨਾਂ ਨੂੰ ਵੇਟ ਲਿਫਟਿੰਗ ਤੇ ਪਾਵਰ ਲਿਫਟਿੰਗ ਦੀ ਮੁਫ਼ਤ ਸਿਖਲਾਈ ਦਿੱਤੀ ਜਾ ਰਹੀ ਹੈ। ‘ਕਰ ਭਲਾ ਹੋ ਭਲਾ ਸੁਸਾਇਟੀ’ ਨੇ ਕਲੱਬ ਨੂੰ ਵੇਟ ਲਿਫਟਿੰਗ ਕਿੱਟ ਦਿੱਤੀ। ਇਸ ਮੌਕੇ ਏਪੀ ਰਿਫਾਇਨਰੀ ਦੇ ਡਾਇਰੈਕਟਰ ਭੁਵਨ ਗੋਇਲ ਅਤੇ ਚੱਕਰਵਰਤੀ ਹਸਪਤਾਲ ਦੀ ਡਾਕਟਰ ਦਿਲਪ੍ਰੀਤ ਕੌਰ ਨੇ ਬਾਬਾ ਰਣਜੀਤ ਸਿੰਘ ਵੱਲੋਂ ਬੱਚਿਆਂ ਨੂੰ ਦਿੱਤੀ ਜਾ ਰਹੀ ਮੁਫ਼ਤ ਸਿਖਲਾਈ ਦੇਣ ਦੀ ਸ਼ਲਾਘਾ ਕੀਤੀ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਅਮਿਤ ਅਰੋੜਾ ਅਤੇ ਪ੍ਰਧਾਨ ਰਜਿੰਦਰ ਜੈਨ ਕਾਕਾ ਨੇ ਦੱਸਿਆ ਕਿ ਕਲੱਬ ਦੇ ਖਿਡਾਰੀ ਕੌਮੀ ਪੱਧਰ ਦੇ ਮੁਕਾਬਲੇ ’ਚ ਹਿੱਸਾ ਲੈ ਚੁੱਕੇ ਹਨ। ਇਸ ਮੌਕੇ ਸੈਕਟਰੀ ਨਨੇਸ਼ ਗਾਂਧੀ, ਨੀਰਜ ਕਟਾਰੀਆ, ਵਿਸ਼ਾਲ ਸ਼ਰਮਾ, ਸਾਹਿਲ ਗੁਪਤਾ, ਕੈਪਟਨ ਨਰੇਸ਼ ਵਰਮਾ ਤੇ ਹਨੀ ਮਲਕ ਹਾਜ਼ਰ ਸਨ।