ਹੰਢਿਆਇਆ: ਵਾਈਐੱਸ ਕਾਲਜ ਵਿੱਚ ਵਿਦਿਆਰਥੀਆਂ ਦੇ ਨਵੇਂ ਬੈਚ ਦਾ ਸਵਾਗਤ ਕਰਨ ਲਈ ਗ੍ਰੈਂਡ ਫਰੈਸ਼ਰ ਪਾਰਟੀ ਕੀਤੀ ਗਈ। ਪਾਰਟੀ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਪਾਰਟੀ ਦੀ ਸ਼ੁਰੂਆਤ ਸਰਸਵਤੀ ਵੰਦਨਾ ਨਾਲ ਹੋਈ। ਇਸ ਮਗਰੋਂ ਵਿਦਿਆਰਥੀਆਂ ਨੇ ਵੱਖ-ਵੱਖ ਪੇਸ਼ਕਾਰੀਆਂ ਦਿੱਤੀਆਂ। ਮੁਕਾਬਲੇ ਵਿੱਚ ਜੱਜਮੈਂਟ ਦੀ ਭੂਮਿਕਾ ਫੈਕਲਟੀ ਮੈਂਬਰ ਕੰਪਿਊਟਰ ਵਿਭਾਗ ਦੇ ਮੁਖੀ ਦੀਪੇਸ਼ ਕੁਮਾਰ ਅਤੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਦੀ ਮੁਖੀ ਨੇ ਤਨੀਸ਼ਾ ਡਧਵਾਲ ਕੀਤੀ। ਇਸ ਮੌਕੇ ਸ਼ਿਵ ਕੁਮਾਰ ਅਤੇ ਸੰਜਨਾ, ਦੋਵੇਂ ਬੀ.ਕਾਮ ਆਨਰਜ਼ ਨੇ ਮਿਸਟਰ ਐਂਡ ਮਿਸ ਫਰੈਸ਼ਰ 2024 ਦਾ ਤਾਜ ਖਿਤਾਬ ਆਪਣੇ ਨਾਮ ਕੀਤਾ। ਕਾਲਜ ਪ੍ਰਿੰਸੀਪਲ ਡਾ. ਗੁਰਪਾਲ ਸਿੰਘ ਰਾਣਾ ਨੇ ਸੰਬੋਧਨ ਇਹ ਪਾਰਟੀ ਵਿਦਿਆਰਥੀਆਂ ਲਈ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਇਕ ਮੰਚ ਹੈ। -ਪੱਤਰ ਪ੍ਰੇਰਕ