ਸਮਰਾਲਾ (ਪੱਤਰ ਪ੍ਰੇਰਕ):
ਪਿੰਡ ਭੰਗਲਾ ਵਿੱਚ ਚੋਣਾਂ ਦਾ ਮਾਹੌਲ ਉਸ ਵੇਲੇ ਦੁੱਖ ’ਚ ਬਦਲ ਗਿਆ, ਜਦੋਂ ਪੰਚਾਇਤੀ ਚੋਣਾਂ ਤੋਂ ਇੱਕ ਦਿਨ ਪਹਿਲਾਂ ਅੱਜ ਸਵੇਰੇ ਪੰਚ ਦੀ ਚੋਣ ਲੜ ਰਹੇ ਉਮੀਦਵਾਰ ਹਰਬੰਸ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਹਰਬੰਸ ਸਿੰਘ ਦੋ ਦਿਨਾਂ ਤੋਂ ਬਿਮਾਰ ਸੀ। ਹਰਬੰਸ ਸਿੰਘ ਪਿਛਲੇ ਮਹੀਨੇ ਬਿਜਲੀ ਬੋਰਡ ਵਿੱਚੋਂ ਸੇਵਾਮੁਕਤ ਹੋਇਆ ਸੀ ਅਤੇ ਆਪਣੇ ਪਿੰਡ ਦੇ ਵਾਰਡ ਨੰਬਰ ਚਾਰ ਤੋਂ ਪੰਚੀ ਦੀ ਚੋਣ ਲਈ ਉਮੀਦਵਾਰ ਸੀ।