ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਆਈਡੀਐੱਫਸੀ ਫਸਟ ਬੈਂਕ ਦਾ ਆਈਡੀਐਫਸੀ ਲਿਮਟਿਡ ਵਿੱਚ ਰਲੇਵਾਂ ਹੋ ਗਿਆ ਹੈ। ਆਈਡੀਐੱਫਸੀ ਫਸਟ ਬੈਂਕ ਲਿਮਟਿਡ ਦੇ ਐਮਡੀ ਤੇ ਸੀਈਓ ਵੈਦਿਆ ਨਾਥਨ ਨੇ ਕਿਹਾ ਕਿ ਮਰਜ਼ਰ ’ਤੇ ਸ਼ੇਅਰਧਾਰਕ ਦੁਆਰਾ ਰੱਖੇ ਗਏ ਆਈਡੀਐਫਸੀ ਲਿਮਟਿਡ ਦੇ ਹਰ 100 ਇਕੁਇਟੀ ਸ਼ੇਅਰਾਂ ਲਈ ਬੈਂਕ ਦੇ 155 ਇਕੁਇਟੀ ਸ਼ੇਅਰ ਅਲਾਟ ਕੀਤੇ ਹਨ। ਸ਼ੇਅਰਾਂ ਨੂੰ ਰੈਗੂਲੇਟਰੀ ਪ੍ਰਕਿਰਿਆਵਾਂ ਅਤੇ ਮਨਜ਼ੂਰੀਆਂ ਦੇ ਅਧੀਨ 31 ਅਕਤੂਬਰ ਤੱਕ ਆਈਡੀਐੱਫਸੀ ਲਿਮਟਿਡ ਦੇ ਸ਼ੇਅਰਧਾਰਕਾਂ ਨੂੰ ਕ੍ਰੈਡਿਟ ਕਰ ਦਿੱਤਾ ਜਾਵੇਗਾ।