ਮਮਦੋਟ (ਪੱਤਰ ਪ੍ਰੇਰਕ):
ਬਲਾਕ ਮਮਦੋਟ ਅਧੀਨ ਪੈਂਦੇ ਪਿੰਡ ਲਖਮੀਰ ਕੇ ਉਤਾੜ ਦੀਆਂ 441 ਵੋਟਾਂ ਕੱਟੇ ਜਾਣ ਦੇ ਵਿਰੋਧ ਵਿੱਚ ਪਿੰਡ ਵਾਸੀਆਂ ਵੱਲੋਂ ਧਰਨਾ ਲਗਾਇਆ ਗਿਆ ਸੀ। ਪ੍ਰਸ਼ਾਸਨ ਵੱਲੋਂ ਧਰਨਾ ਚੁਕਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸਫ਼ਲ ਨਾ ਹੋ ਸਕਿਆ। ਅੱਜ ਧਰਨਾਕਾਰੀਆਂ ਦੀ ਮੰਗ ਅੱਗੇ ਝੁਕਦੇ ਹੋਏ ਐੱਸਡੀਐੱਮ ਗੁਰੂ ਹਰਸਹਾਇ ਵੱਲੋਂ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਪੰਚਾਇਤ ਚੋਣ ਮੁਲਤਵੀ ਕਰ ਦਿੱਤੀ ਗਈ।