ਪੱਤਰ ਪ੍ਰੇਰਕ
ਪਿਹੋਵਾ, 15 ਅਕਤੂਬਰ
ਲੋਕ ਸਭਾ ਮੈਂਬਰ ਨਵੀਨ ਜਿੰਦਲ ਵੱਲੋਂ ਹਲਕਾ ਪਿਹੋਵਾ ਥਾਣਾ ਅਤੇ ਮਾਂਗਣਾ ਵਿੱਚ ਨਵੇਂ ਸੰਕਲਪ ਕੈਂਪ ਲਗਾਏ ਗਏ| ਕੈਂਪਾਂ ਵਿੱਚ ਨਵੀਨ ਜਿੰਦਲ ਫਾਊਂਡੇਸ਼ਨ ਦੀ ਟੀਮ, ਜ਼ਿਲ੍ਹਾ ਪ੍ਰਸ਼ਾਸਨ ਅਤੇ ਲੋਕ ਨੁਮਾਇੰਦਿਆਂ ਦੇ ਸਹਿਯੋਗ ਨਾਲ ਪੈਨਸ਼ਨ, ਆਧਾਰ ਕਾਰਡ, ਪਰਿਵਾਰਕ ਸ਼ਨਾਖਤੀ ਕਾਰਡ ਆਦਿ ਕੰਮਾਂ ਵਿੱਚ ਲੋਕਾਂ ਨੂੰ ਦਰਪੇਸ਼ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਨਿਪਟਾਰਾ ਕੀਤਾ ਗਿਆ। ਦਫ਼ਤਰ ਇੰਚਾਰਜ ਧਰਮਵੀਰ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਲਈ ਨਵੀਨ ਜਿੰਦਲ ਯਸ਼ਸਵੀ ਵਜ਼ੀਫ਼ਾ ਯੋਜਨਾ ਸ਼ੁਰੂ ਕੀਤੀ ਹੈ। ਅੱਜ ਪਿੰਡ ਥਾਣਾ ਵਿੱਚ ਅਤੇ ਮਾਂਗਣਾ ਵਿੱਚ ਨਵੀਨ ਸੰਕਲਪ ਕੈਂਪ ਲਗਾਏ ਗਏ| ਇਨ੍ਹਾਂ ਵਿੱਚੋਂ 112 ਮਰੀਜ਼ਾਂ ਦਾ ਮੁਫ਼ਤ ਸਲਾਹ-ਮਸ਼ਵਰਾ ਕਰਕੇ ਦਵਾਈਆਂ ਦਿੱਤੀਆਂ ਗਈਆਂ ਅਤੇ 15 ਵਿਅਕਤੀਆਂ ਦੇ ਟੈਸਟ ਕੀਤੇ ਗਏ। ਹੁਣ 16 ਅਕਤੂਬਰ ਨੂੰ ਹਲਕਾ ਲਾਡਵਾ ਦੇ ਪਿੰਡ ਬੀੜ ਮਥਾਣਾ ਅਤੇ ਕਲਾਲ ਮਾਜਰਾ ਵਿੱਚ ਨਵੀਨ ਸੰਕਲਪ ਕੈਂਪ ਲਗਾਏ ਜਾਣਗੇ।