ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 15 ਅਕਤੂਬਰ
ਸ਼ਹਿਰੀ ਸਥਾਨਕ ਸਰਕਾਰਾਂ ਦੇ ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ ਨੇ ਅੱਜ ਆਪਣੇ ਨਿਵਾਸ ’ਤੇ 9 ਸਮਾਜਿਕ ਸੰਸਥਾਵਾਂ ਦੀਆਂ ਗਤੀਵਿਧੀਆਂ ਦੇ ਵਿਸਥਾਰ ਲਈ 77 ਲੱਖ ਰੁਪਏ ਦੇ ਚੈਕ ਵੰਡੇ। ਸਮੂਹ ਸਮਾਜਿਕ ਜਥੇਬੰਦੀਆਂ ਨੇ ਇਹ ਰਾਸ਼ੀ ਜਾਰੀ ਕਰਨ ਲਈ ਸੁਧਾ ਦਾ ਧੰਨਵਾਦ ਕੀਤਾ। ਸਾਬਕਾ ਮੰਤਰੀ ਸੁਧਾ ਨੇ ਕਿਹਾ ਕਿ ਸੰਸਥਾਵਾਂ ਸਮਾਜਿਕ ਕਾਰਜਾਂ ਦੇ ਨਾਲ ਨਾਲ ਹੋਰ ਗਤੀਵਿਧੀਆਂ ਵਿਚ ਵੀ ਹਮੇਸ਼ਾ ਮੋਹਰੀ ਰਹੀਆਂ ਹਨ। ਸੰਸਥਾਵਾਂ ਨੇ ਹਮੇਸ਼ਾ ਅੱਗੇ ਆ ਕੇ ਖੂਨਦਾਨ ਕੈਂਪਾਂ ਤੇ ਸਮਾਜਿਕ ਕਾਰਜਾਂ ਵਿਚ ਅਹਿਮ ਭੂਮਿਕਾ ਨਿਭਾਈ ਹੈ । ਉਨ੍ਹਾਂ ਦੱਸਿਆ ਕਿ ਅੱਜ ਜਿਨ੍ਹਾਂ ਸੰਸਥਾਵਾਂ ਨੂੰ ਚੈੱਕ ਵੰਡੇ ਗਏ ਹਨ ਉਨਾਂ ਵਿਚ ਪ੍ਰਾਚੀ ਸ਼ਿਵ ਤੇ ਸਰਸਵਤੀ ਸੰਸਥਾ ਨੂੰ 20 ਲੱਖ ਰੁਪਏ, ਫੀਨੀਕਸ ਕਲੱਬ ਨੂੰ 20 ਲੱਖ ਰੁਪਏ, ਸਮਸਤ ਸ਼ਿਆਮ ਪ੍ਰੇਮੀ ਪਰਿਵਾਰ ਸੰਸਥਾ ਨੂੰ 5 ਲੱਖ ਰੁਪਏ ,ਲੋਟਸ ਐੱਸਆਰਐੱਸ ਨਿਵਾਸੀ ਨੂੰ 5 ਲੱਖ ਰੁਪਏ ਦਿੱਤੇ ਗਏ ਹਨ। ਵੈਲਫੇਅਰ ਐਸੋਸੀਏਸ਼ਨ, ਪ੍ਰਾਚੀਨ ਸ਼ਿਵ ਮੰਦਰ ਸਭਾ ਨੂੰ 7 ਲੱਖ ਰੁਪਏ, ਵਿਦਿਆ ਭਾਰਤੀ ਇੰਸਟੀਚਿਊਟ ਆਫ ਟਰੇਨਿੰਗ ਐਂਡ ਰਿਸਰਚ ਟਰੱਸਟ ਨੂੰ 11 ਲੱਖ ਰੁਪਏ, ਕ੍ਰਿਸ਼ਨਾ ਇੰਟਰ ਨੈਸ਼ਨਲ ਸੁਸਾਇਟੀ ਨੂੰ 11 ਲੱਖ ਰੁਪਏ, ਵਾਤਸਲਿਆ ਵਾਟਿਕਾ ਸ਼ਿਵ ਸ਼ਕਤੀ ਮੰਦਰ ਤੇ ਆਸ਼ਰਮ ਨੂੰ 11 ਲੱਖ ਰੁਪਏ, ਸ੍ਰੀਮਦ ਭਗਵਦ ਗੀਤਾ ਸੀਨੀਅਰ ਸੈਕੰਡਰੀ ਸਕੂਲ ਨੂੰ ਚੈਕ ਦਿੱਤੇ ਗਏ। ਇਸ ਮੌਕੇ ਸਬੰਧਿਤ ਸੰਸਥਾਵਾਂ ਦੇ ਨੁਮਾਇੰਦੇ ਤੇ ਹੋਰ ਪਤਵੰਤੇ ਮੌਜੂਦ ਸਨ।