ਪਠਾਨਕੋਟ: ਸਾਹਿਤ ਸਭਾ ਪਠਾਨਕੋਟ ਦੇ ਸਰਪ੍ਰਸਤ ਡਾ. ਸਰਵਨ ਸਿੰਘ ਪਰਦੇਸੀ ਵੱਲੋਂ ਲਿਖੀ ਹੋਈ ਪੁਸਤਕ ‘ਸੂਫੀ ਲਹਿਰ ਦਾ ਸਮਾਜਿਕ ਮਾਡਲ: ਖੁੱਲ੍ਹੀਆਂ ਅੱਖਾਂ ਦੇ ਸੁਪਨੇ’ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਡਾ. ਅਤਰ ਸਿੰਘ ਆਲੋਚਨਾ ਐਵਾਰਡ ਲਈ ਚੁਣੇ ਜਾਣ ’ਤੇ ਸਭਾ ਦੇ ਆਗੂਆਂ ਨੇ ਖੁਸ਼ੀ ਜ਼ਾਹਰ ਕੀਤੀ ਹੈ। ਸਾਹਿਤ ਸਭਾ ਦੇ ਪ੍ਰਧਾਨ ਬੀਆਰ ਗੁਪਤਾ ਨੇ ਸਭਾ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਐਵਾਰਡ ਜਲਦੀ ਹੀ ਪਟਿਆਲਾ ਵਿੱਚ ਸਮਾਗਮ ਦੌਰਾਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡਾ. ਪਰਦੇਸੀ ਦੀ ਆਲੋਚਨਾ ਆਪਣੀ ਮੌਲਿਕਤਾ, ਨਵੀਨਤਾ, ਸਪੱਸ਼ਟਤਾ ਤੇ ਸਰਲਤਾ ਕਰਕੇ ਵਿਸ਼ੇਸ਼ ਤੌਰ ’ਤੇ ਜਾਣੀ ਜਾਂਦੀ ਹੈ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਡਾ. ਸੁਖਵਿੰਦਰ ਸਿੰਘ ਨੇ ਆਖਿਆ ਕਿ ਡਾ. ਪਰਦੇਸੀ ਸੂਫੀ ਸਾਹਿਤ ਦੇ ਮਾਹਿਰ ਵਜੋਂ ਜਾਣੇ ਜਾਂਦੇ ਹਨ। -ਪੱਤਰ ਪ੍ਰੇਰਕ