ਪੱਤਰ ਪ੍ਰੇਰਕ
ਤਰਨ ਤਾਰਨ, 15 ਅਕਤੂਬਰ
ਥਾਣਾ ਪੱਟੀ ਦੀ ਪੁਲੀਸ ਨੇ ਇਲਾਕੇ ਦੇ ਪਿੰਡ ਕੰਡਿਆਲਾ ਦੇ ਵਾਸੀ ਸਕੱਤਰ ਸਿੰਘ ਦੀ ਲੜਕੀ ਹਰਪ੍ਰੀਤ ਕੌਰ ਨੇ ਆਪਣੇ ਪਤੀ ਤੇਜਵਿੰਦਰ ਸਿੰਘ ਵਾਸੀ ਬਾਠ (ਤਰਨ ਤਾਰਨ) ਖਿਲਾਫ਼ ਦਾਜ ਦੀ ਮੰਗ ਕਰਨ ਦਾ ਕੇਸ ਦਰਜ ਕਰਵਾਇਆ ਹੈ| ਉਸ ਨੇ ਦੋਸ਼ ਲਗਾਇਆ ਕਿ ਉਸ ਦੇ ਪਤੀ ਨੇ ਉਸ ਦੀ ਮਾਰਕੁੱਟ ਕਰ ਕੇ ਉਸ ਨੂੰ ਆਪਣੇ ਘਰੋਂ ਬਾਹਰ ਕੱਢ ਦਿੱਤਾ ਹੈ| ਇਸ ਸਬੰਧੀ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ| ਥਾਣਾ ਪੱਟੀ ਸਿਟੀ ਦੇ ਏਐੱਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਕੌਰ ਨੇ ਸ਼ਿਕਾਇਤ ਵਿੱਚ ਆਪਣੀ ਸੱਸ ਨਿੰਦਰ ਕੌਰ ਤੋਂ ਇਲਾਵਾ ਪੰਜ ਹੋਰਨਾਂ ਖਿਲਾਫ਼ ਵੀ ਉਸ ਨੂੰ ਤੰਗ ਕਰਨ ਦੇ ਦੋਸ਼ ਲਗਾਏ ਸਨ ਪਰ ਪੁਲੀਸ ਨੇ ਕੇਵਲ ਉਸ ਦੇ ਪਤੀ ਖਿਲਾਫ਼ ਹੀ ਸਬੂਤ ਹੋਣ ਕਰਕੇ ਉਸ ਵਿਰੁੱਧ ਕੇਸ ਦਰਜ ਕੀਤਾ ਹੈ|