ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਅਕਤੂਬਰ
ਯੂਟੀ ਪ੍ਰਸ਼ਾਸਨ ਨੇ ਆਈਏਐੱਸ ਅਧਿਕਾਰੀ ਰੁਪੇਸ਼ ਨੂੰ ਰਿਲੀਵ ਕਰ ਦਿੱਤਾ ਹੈ। ਦੂਜੇ ਪਾਸੇ ਯੂਟੀ ਵਿੱਚ ਨਵੀਂ ਆਈਏਐੱਸ ਅਧਿਕਾਰੀ ਪ੍ਰੇਰਨਾ ਪੁਰੀ ਨੇ ਅਹੁਦਾ ਸਾਂਭ ਲਿਆ ਹੈ। ਇਸ ਦੇ ਨਾਲ ਹੀ ਯੂਟੀ ਪ੍ਰਸ਼ਾਸਨ ਨੇ ਕੁਝ ਅਧਿਕਾਰੀਆਂ ਦੇ ਵਿਭਾਗਾਂ ਵਿੱਚ ਫੇਰ ਬਦਲ ਕਰ ਦਿੱਤਾ ਹੈ। ਆਈਏਐੱਸ ਮਨਦੀਪ ਸਿੰਘ ਬਰਾੜ ਨੂੰ ਸਕੱਤਰ ਸੱਭਿਆਚਾਰ ਵਿਭਾਗ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਆਈਏਐੱਸ ਪ੍ਰੇਰਨਾ ਪੁਰੀ ਨੂੰ ਸਕੱਤਰ ਸਿੱਖਿਆ, ਸਕੱਤਰ ਇੰਜਨੀਅਰਿੰਗ, ਸਕੱਤਰ ਫੂਡ ਤੇ ਸਪਲਾਈ ਤੇ ਖਪਤਕਾਰ ਮਾਮਲੇ, ਸਕੱਤਰ ਲੋਕ ਸੰਪਰਕ, ਪ੍ਰਿੰਟਿੰਗ ਤੇ ਸਟੇਸ਼ਨਰੀ, ਸਕੱਤਰ ਖੇਡਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸੇ ਤਰ੍ਹਾਂ ਆਈਏਐੱਸ ਹਰੀ ਕਲੀਕਟ ਨੂੰ ਕਮਿਸ਼ਨਰ ਕਰ ਤੇ ਆਬਕਾਰੀ ਤੇ ਸਕੱਤਰ ਖੇਤੀਬਾੜੀ ਮਾਰਕੀਟਿੰਗ ਬੋਰਡ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।