ਪੱਤਰ ਪ੍ਰੇਰਕ
ਮਹਿਲ ਕਲਾਂ, 16 ਅਕਤੂਬਰ
ਜ਼ਿਲ੍ਹਾ ਬਰਨਾਲਾ ਅੰਦਰ ਇਸ ਵਾਰ ਕੁਝ ਜਨਰਲ ਸੀਟਾਂ ਉੱਪਰ ਦਲਿਤ ਪਰਿਵਾਰਾਂ ਦੀਆਂ ਔਰਤਾਂ ਚੋਣ ਮੁਕਾਬਲੇ ਵਿੱਚ ਸਨ, ਜਿਨ੍ਹਾਂ ਵਿੱਚੋਂ ਪਿੰਡ ਪੱਤੀ ਸੇਖਵਾਂ ਅਤੇ ਬਖਤਗੜ੍ਹ ਵਿਖੇ ਔਰਤਾਂ ਲਈ ਰਾਖਵੀਆਂ ਜਨਰਲ ਸੀਟਾਂ ਉੱਪਰ ਦਲਿਤ ਪਰਿਵਾਰਾਂ ਦੀਆਂ ਔਰਤਾਂ ਜੇਤੂ ਰਹੀਆਂ ਹਨ। ਪਿੰਡ ਪੱਤੀ ਸੇਖਵਾਂ ਵਿਚ ਸਰਪੰਚ ਦੀ ਜਨਰਲ ਔਰਤਾਂ ਲਈ ਰਾਖਵੀਂ ਸੀਟ ਉੱਪਰ ਦਲਿਤ ਪਰਿਵਾਰ ਦੀ ਪਰਦੀਪ ਕੌਰ ਪਤਨੀ ਕੁਲਦੀਪ ਸਿੰਘ ਜੇਤੂ ਰਹੀ ਹੈ ਜਦਕਿ ਜਨਰਲ ਵਰਗ ਦੀ ਮਹਿੰਦਰ ਕੌਰ ਚੋਣ ਹਾਰ ਗਏ ਹਨ। ਪਰਦੀਪ ਕੌਰ ਦਾ ਪਤੀ ਪਿੰਡ ਵਿੱਚ ਹੀ ਦਰਜ਼ੀ ਦੀ ਦੁਕਾਨ ਕਰਦਾ ਹੈ ਅਤੇ ਦੋ ਵਾਰ ਪਿੰਡ ਦਾ ਪੰਚ ਰਹਿ ਚੁੱਕਾ ਹੈ। ਇਸੇ ਤਰ੍ਹਾਂ ਪਿੰਡ ਬਖਤਗੜ੍ਹ ਵਿੱਚ ਜਨਰਲ ਔਰਤਾਂ ਲਈ ਰਾਖਵੀਂ ਸੀਟ ਉੱਪਰ ਦਲਿਤ ਪਰਿਵਾਰ ਦੀ ਔਰਤ ਗੁਰਪ੍ਰੀਤ ਕੌਰ ਪਤਨੀ ਨਿਰਮਲ ਸਿੰਘ ਜੇਤੂ ਰਹੀ ਹੈ।