ਪੱਤਰ ਪ੍ਰੇਰਕ
ਪਠਾਨਕੋਟ, 16 ਅਕਤੂਬਰ
ਧਾਰਕਲਾਂ ਬਲਾਕ ਦੇ ਦੋ ਭਰਾਵਾਂ ਦੀਪਕ ਸਿੰਘ ਤੇ ਬਿਸ਼ਨ ਸਿੰਘ ਨੇ ਸਰਪੰਚੀ ਦੀ ਚੋਣ ਜਿੱਤ ਲਈ ਹੈ।
ਵੱਡੇ ਭਰਾ ਦੀਪਕ ਸਿੰਘ ਨੇ ਧਾਰ ਖੁਰਦ ਤੋਂ ਸਰਪੰਚੀ ਦੀ ਚੋਣ ਲੜ ਕੇ ਜਿੱਤ ਹਾਸਲ ਕੀਤੀ ਹੈ ਜਦ ਕਿ ਛੋਟੇ ਭਰਾ ਬਿਸ਼ਨ ਸਿੰਘ ਨੇ ਭੂਨ ਪੰਚਾਇਤ ਵਿੱਚ ਕਾਂਟੇ ਦੀ ਟੱਕਰ ਵਿੱਚ ਇਕ ਵੋਟ ਨਾਲ ਜਿੱਤ ਹਾਸਲ ਕਰਕੇ ਸਰਪੰਚੀ ਜਿੱਤੀ ਹੈ। ਦੋਵੇਂ ਭਰਾਵਾਂ ਦਾ ਕਹਿਣਾ ਹੈ ਕਿ ਲੋਕਾਂ ਨੇ ਉਨ੍ਹਾਂ ਨੂੰ ਇੰਨਾ ਪਿਆਰ ਦਿੱਤਾ ਹੈ ਕਿ ਉਹ ਹੁਣ ਉਨ੍ਹਾਂ ਦੇ ਕੰਮ ਕਰਵਾ ਕੇ ਦੋਹਾਂ ਪਿੰਡਾਂ ਦਾ ਵਿਕਾਸ ਕਰਵਾਉਣਗੇ।