ਦੀਰ ਅਲ-ਬਲਾਹ (ਗਾਜ਼ਾ ਪੱਟੀ), 17 ਅਕਤੂਬਰ
ਇਜ਼ਰਾਈਲੀ ਹਮਲੇ ਵਿਚ ਹਮਾਸ ਦੇ ਸਿਖਰਲੇ ਆਗੂ ਯਾਹਿਆ ਸਿਨਵਰ ਦੀ ਮੌਤ ਹੋ ਗਈ ਹੈ। ਇਸ ਦੀ ਪੁਸ਼ਟੀ ਇਜ਼ਰਾਈਲ ਦੇ ਵਿਦੇਸ਼ ਮੰਤਰੀ ਨੇ ਕੀਤੀ ਹੈ। ਇਜ਼ਰਾਈਲ ਨੇ ਬੀਤੇ ਦਿਨੀਂ ਆਮ ਵਾਂਗ ਇਕ ਇਮਾਰਤ ’ਤੇ ਹਮਲਾ ਕੀਤਾ ਸੀ ਜਿਸ ਵਿਚ ਸਿਨਵਰ ਦੇ ਮਾਰੇ ਜਾਣ ਦੀ ਜਾਣਕਾਰੀ ਮਿਲੀ ਹੈ। ਇਸ ਤੋਂ ਬਾਅਦ ਸਿਨਵਰ ਦੀ ਮਾਰੇ ਜਾਣ ਦੀਆਂ ਕਈ ਫੋਟੋਆਂ ਵੀ ਵਾਇਰਲ ਹੋਈਆਂ ਹਨ। ਇਸ ਵੀ ਦੱਸਣਾ ਬਣਦਾ ਹੈ ਕਿ ਸਿਨਵਰ ਪਿਛਲੇ ਸਾਲ ਸੱਤ ਅਕਤੂਬਰ ਨੂੰ ਇਜ਼ਰਾਈਲ ’ਤੇ ਕੀਤੇ ਹਮਲੇ ਦਾ ਮੁੱਖ ਸਾਜਿਸ਼ਘਾੜਾ ਸੀ। ਇਸ ਹਮਲੇ ਵਿਚ ਇਜ਼ਰਾਈਲ ਦੇ ਲਗਪਗ 1200 ਆਮ ਲੋਕ ਮਾਰੇ ਗਏ ਸਨ। ‘ਏਪੀ