ਨਵੀਂ ਦਿੱਲੀ: ਜੀਐੱਸਟੀ ਦਰਾਂ ਨੂੰ ਤਰਕਸੰਗਤ ਬਣਾਉਣ ਅਤੇ ਸਿਹਤ ਤੇ ਜੀਵਨ ਬੀਮਾ ’ਤੇ ਦਰ ਘੱਟ ਕਰਨ ਬਾਰੇ ਸੁਝਾਅ ਦੇਣ ਲਈ ਬਣੇ ਦੋ ਮੰਤਰੀ ਸਮੂਹਾਂ (ਜੀਓਐੱਮ) ਦੀ ਮੀਟਿੰਗ ਭਲਕੇ ਸ਼ਨਿੱਚਰਵਾਰ ਨੂੰ ਹੋਵੇਗੀ। ਸਿਹਤ ਅਤੇ ਜੀਵਨ ਬੀਮਾ ਪ੍ਰੀਮੀਅਰ ’ਤੇ ਦਰਾਂ ਘਟਾਉਣ ਲਈ ਬਣਾਏ ਗਏ ਜੀਓਐੱਮ ਦੀ ਇਹ ਪਹਿਲੀ ਮੀਟਿੰਗ ਹੋਵੇਗੀ। ਬਿਹਾਰ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਦੀ ਅਗਵਾਈ ਵਾਲਾ ਮੰਤਰੀ ਸਮੂਹ ਬੀਮਾ ਪ੍ਰੀਮੀਅਰ ’ਤੇ ਵਿਆਜ ਦਰਾਂ ਨੂੰ 18 ਫ਼ੀਸਦੀ ਤੋਂ ਘੱਟ ਕਰਨ ਬਾਰੇ ਸੁਝਾਅ ਦੇਵੇਗਾ। -ਪੀਟੀਆਈ