ਖੇਤਰੀ ਪ੍ਰਤੀਨਿਧ
ਪਟਿਆਲਾ, 18 ਅਕਤੂਬਰ
ਪੰਜਾਬ ਸਰਕਾਰ ਨੇ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱੱਧੂ ਅਤੇ ਪਟਿਆਲਾ ਦੇ ਐੱਸਐੱਸਪੀ ਨਾਨਕ ਸਿੰਘ ਨੂੰ ‘ਡੀਜੀਪੀ ਕਮੈਂਡੇਸ਼ਨ ਡਿਸਕ’ ’ਤੇ ਆਧਾਰਤ ਵੱਕਾਰੀ ਐਵਾਰਡ ਪ੍ਰਦਾਨ ਕੀਤੇ ਹਨ। ਜ਼ਿਕਰਯੋਗ ਹੈ ਕਿ ਪਟਿਆਲਾ ਦੇ ਐਸਐਸਪੀ ਰਹਿ ਚੁੱਕੇ ਤੇ ਹੁਣ ਇਥੇ ਹੀ ਪਟਿਆਲਾ ਰੇਂਜ ਦੇ ਡੀਆਈਜੀ ਵਜੋਂ ਕਾਰਜਸ਼ੀਲ ਮਨਦੀਪ ਸਿੰਘ ਸਿੱਧੂ ਅਨੁਸਾਸ਼ਨ ਪਸੰਦ ਤੇ ਲੋਕ ਹਿੱਤੂ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਹਨ। ਦੂਜੇ ਬੰਨ੍ਹੇ ਸੁਚੱਜੀ ਕਾਰਗੁਜ਼ਾਰੀ ਲਈ ਦੂਜੀ ਵਾਰ ਪਟਿਆਲਾ ਦੇ ਐੱਸਐੱਸਪੀ ਵਜੋਂ ਤਾਇਨਾਤ ਕੀਤੇ ਗਏ ਡਾ. ਨਾਨਕ ਸਿੰਘ ਵੀ ਅਨੁਸ਼ਾਸਨ ਪਸੰਦ ਅਤੇ ਲੋਕਾਂ ਦੇ ਹਿੱਤਾਂ ਦੇ ਪਹਿਰੇਦਾਰ ਪੁਲੀਸ ਅਫ਼ਸਰ ਵਜੋਂ ਜਾਣੇ ਜਾਂਦੇ ਹਨ। ਦੂਜੇ ਬੰਨ੍ਹੇ ਸਰਪੰਚਾਂਂ ਦੀਆਂ ਚੋਣਾਂ ਪਟਿਆਲਾ ਪੁਲੀਸ ਵਧੀਆ ਰਹੀ ਕਾਰਗੁਜ਼ਾਰੀ ਦਾ ਸਿਹਰਾ ਵੀ ਉਨ੍ਹਾਂ ਨੂੰ ਹੀ ਜਾਂਦਾ ਹੈ ਜਿਸ ਤਹਿਤ ਸਰਕਾਰ ਨੇ ਨਾਨਕ ਸਿੰਘ ਨੂੰ ਵੀ ਵੱਕਾਰੀ ‘ਡੀਜੀਪੀ ਕਮੈਂਡੇਸ਼ਨ ਡਿਸਕ’ ਦੇ ਕੇ ਸਨਮਾਨਿਤ ਕੀਤਾ ਹੈ।