ਚੰਡੀਗੜ੍ਹ, 19 ਅਕਤੂਬਰ
ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਵਿੱਚ ਸ਼ਨਿੱਚਰਵਾਰ ਨੂੰ 45 ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਖੱਡ ਵਿੱਚ ਡਿੱਗ ਗਈ, ਜਿਸ ਕਾਰਨ ਦੋ ਬੱਚੇ ਅਤੇ ਡਰਾਈਵਰ ਜ਼ਖ਼ਮੀ ਹੋ ਗਿਆ। ਦੱਸਣਯੋਗ ਹੈ ਕਿ ਮੋਰਨੀ ਦੇ ਟਿੱਕਰ ਤਾਲ ਨੇੜੇ ਡਰਾਈਵਰ ਵੱਲੋਂ ਸੰਤੁਲਨ ਗਵਾਏ ਜਾਣ ਤੋਂ ਬਾਅਦ ਬੱਸ ਖੱਡ ’ਚ ਡਿੱਗ ਗਈ। ਪੁਲੀਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਖਮੀ ਬੱਸ ਡਰਾਈਵਰ ਅਤੇ ਦੋ ਵਿਦਿਆਰਥੀਆਂ ਨੂੰ ਪੰਚਕੂਲਾ ਸੈਕਟਰ-6 ਦੇ ਹਸਪਤਾਲ ਵਿੱਚ ਲਿਜਾਇਆ ਗਿਆ ਹੈ, ਜਦਕਿ ਬਾਕੀ ਵਿਦਿਆਰਥੀਆਂ ਦੀ ਹਾਲਤ ਠੀਕ ਹੈ। ਪੀਟੀਆਈ