ਰਤਨ ਸਿੰਘ ਢਿੱਲੋਂ
ਅੰਬਾਲਾ, 19 ਅਕਤੂਬਰ
ਅੰਬਾਲਾ ਕੈਂਟ ਵਾਸੀ ਰਾਧਿਕਾ ਸਿੰਘ ਨੇ ਹਰਿਆਣਾ ਸਿਵਲ ਸਰਵਿਸ (ਨਿਆਂਇਕ) ਪ੍ਰੀਖਿਆ ਵਿੱਚ 50ਵਾਂ ਰੈਂਕ ਹਾਸਲ ਕਰ ਕੇ ਜੱਜ ਬਣਨ ਦਾ ਸੁਫ਼ਨਾ ਪੂਰਾ ਕੀਤਾ ਹੈ। ਮੂਲ ਰੂਪ ਵਿੱਚ ਰਾਧਿਕਾ ਕਰਨਾਲ ਦੀ ਰਹਿਣ ਵਾਲੀ ਹੈ ਜਿਸ ਦੀ ਸ਼ਾਦੀ ਨਵੰਬਰ 2023 ਵਿੱਚ ਕੈਂਟ ਵਿੱਚ ਹੋਈ ਸੀ। ਇਸ ਤੋਂ ਪਹਿਲਾਂ ਰਾਧਿਕਾ ਦੋ ਵਾਰ ਇੰਟਰਵਿਊ ਵਿੱਚ ਅਸਫਲ ਰਹੀ ਸੀ ਅਤੇ ਹੁਣ ਤੀਜੀ ਵਾਰ ਉਸ ਨੇ ਸਫਲਤਾ ਹਾਸਲ ਕੀਤੀ ਹੈ। ਵਰਤਮਾਨ ਵਿੱਚ ਰਾਧਿਕਾ ਸਹਾਇਕ ਜ਼ਿਲ੍ਹਾ ਅਟਾਰਨੀ ਵਜੋਂ ਕੰਮ ਕਰ ਰਹੀ ਹੈ।