ਨਵੀਂ ਦਿੱਲੀ, 19 ਅਕਤੂਬਰ
ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਤਹਿਤ ਕੰਪਨੀਆਂ ਨੇ ਹੁਣ ਤੱਕ 1.25 ਲੱਖ ਇੰਟਰਨਸ਼ਿਪ ਮੌਕਿਆਂ ਦੀ ਪੇਸ਼ਕਸ਼ ਕੀਤੀ ਹੈ। ਯੋਜਨਾ ਲਈ ਬਣਾਈ ਗਈ ਵੈੱਬਸਾਈਟ ’ਤੇ 12 ਅਕਤੂਬਰ ਨੂੰ ਸ਼ਾਮ ਪੰਜ ਵਜੇ ਤੋਂ ਉਮੀਦਵਾਰਾਂ ਦੀ ਰਜਿਸਟਰੇਸ਼ਨ ਸ਼ੁਰੂ ਹੋ ਗਈ ਹੈ। ਸੂਤਰਾਂ ਨੇ ਅੱਜ ਦੱਸਿਆ ਕਿ ਹੁਣ ਤੱਕ 250 ਸਿਖਰਲੀਆਂ ਕੰਪਨੀਆਂ ਇਸ ਯੋਜਨਾ ਤਹਿਤ ਰਜਿਸਟਰਡ ਹੋ ਚੁੱਕੀਆਂ ਹਨ ਅਤੇ ਕੰਪਨੀਆਂ ਨੇ 1.25 ਲੱਖ ਇੰਟਰਨਸ਼ਿਪ ਦੀ ਪੇਸ਼ਕਸ਼ ਕੀਤੀ ਹੈ। ਯੋਜਨਾ ਤਹਿਤ ਸ਼ੁਰੂਆਤੀ ਗੇੜ ’ਚ 1.25 ਲੱਖ ਉਮੀਦਵਾਰਾਂ ਨੂੰ ਇੰਟਰਨਸ਼ਿਪ ਕਰਾਉਣ ਦੀ ਯੋਜਨਾ ਬਣਾਈ ਗਈ ਹੈ। ਇੰਟਰਨਸ਼ਿਪ ਦੋ ਦਸੰਬਰ ਤੋਂ ਸ਼ੁਰੂ ਹੋਵੇਗੀ। ਇਸ ਯੋਜਨਾ ਤਹਿਤ 21 ਤੋਂ 24 ਸਾਲ ਦੀ ਉਮਰ ਦੇ ਲੋਕ ਅਰਜ਼ੀ ਦੇ ਸਕਦੇ ਹਨ। ਇਹ ਯੋਜਨਾ ਕਾਰਪੋਰੇਟ ਮਾਮਲਿਆਂ ਬਾਰੇ ਮੰਤਰਾਲੇ ਦੀ ਵੈੱਬਸਾਈਟ ਰਾਹੀਂ ਲਾਗੂ ਕੀਤੀ ਜਾ ਰਹੀ ਹੈ। -ਪੀਟੀਆਈ